''2+2'' ਗੱਲਬਾਤ ਲਈ ਅਮਰੀਕਾ ''ਚ ਰਾਜਨਾਥ, ਨੇਵੀ ਹਵਾਈ ਅੱਡੇ ਦਾ ਕੀਤਾ ਦੌਰਾ

12/18/2019 3:21:14 PM

ਵਾਸ਼ਿੰਗਟਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਰਜੀਨੀਆ ਵਿਚ ਨਾਰਫਾਕ ਸਥਿਤ ਨੇਵੀ ਦੇ ਹਵਾਈ ਅੱਡੇ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਬੋਇੰਗ ਲੜਾਕੂ ਜਹਾਜ਼ਾਂ ਦਾ ਪ੍ਰਦਰਸ਼ਨ ਵੀ ਦੇਖਿਆ ਤੇ ਦੋਵਾਂ ਪੱਖਾਂ ਨੇ ਮਜ਼ਬੂਤ ਰੱਖਿਆ ਸਬੰਧ ਵੀ ਜ਼ਾਹਿਰ ਕੀਤੇ। ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬੁੱਧਵਾਰ ਨੂੰ ਹੋਣ ਵਾਲੀ ਦੂਜੀ '2+2' ਗੱਲਬਾਤ ਦੇ ਲਈ ਅਮਰੀਕਾ ਆਏ ਹਨ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਉਹਨਾਂ ਦਾ ਸਵਾਗਤ ਕੀਤਾ।

ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਦੇ ਨਾਰਫਾਕ ਵਿਚ ਨੇਵੀ ਹਵਾਈ ਅੱਡਾ ਓਸ਼ੀਆਨਾ ਦਾ ਦੌਰਾ ਕੀਤਾ ਤੇ ਆਧੁਨਿਕ ਜਹਾਜ਼ ਕੈਰੀਅਰ ਪ੍ਰਦਰਸ਼ਨੀ ਤੇ ਲੜਾਕੂ ਤੇ ਹਮਲਾਵਰ ਜਹਾਜ਼ 18ਈ ਦਾ ਪ੍ਰਦਰਸ਼ਨ ਦੇਖਿਆ। ਉਹਨਾਂ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਨਾਰਫਾਕ ਦੇ ਨੇਵੀ ਅੱਡੇ 'ਤੇ ਮੈਨੂੰ ਨਿਮਿਟਜ਼ ਸ਼੍ਰੈਣੀ ਦੇ ਯੂ.ਐਸ.ਐਸ. ਡਵਾਈਟ ਡੀ. ਆਈਜ਼ਨਹਾਵਰ ਜਹਾਜ਼ ਕੈਰੀਅਰ ਵਿਚ ਸਵਾਰ ਹੋਣ ਦਾ ਮੌਕਾ ਮਿਲਿਆ। ਅਸੀਂ ਭਾਰਤ ਤੇ ਅਮਰੀਕਾ ਦੇ ਵਿਚਾਲੇ ਮਜ਼ਬੂਤ ਰੱਖਿਆ ਸਬੰਧ ਜ਼ਾਹਿਰ ਕੀਤੇ। 

ਹਵਾਈ ਅੱਡੇ 'ਤੇ ਸਿੰਘ ਦਾ ਦੌਰਾ ਖਾਸ ਮੰਨਿਆ ਜਾ ਰਿਹਾ ਹੈ। ਇਸ ਨਾਲ ਅਜਿਹੇ ਸੰਕੇਤ ਮਿਲਦੇ ਹਨ ਕਿ ਭਾਰਤੀ ਹਵਾਈ ਫੌਜ ਤੇ ਨੇਵੀ ਦੇ ਲਈ ਲੜਾਕੂ ਜਹਾਜ਼ ਦੇ ਸਬੰਧ ਵਿਚ ਇਹਨਾਂ ਵਿਕਲਪਾਂ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਉਹਨਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਭਾਰਤ ਵਿਚ ਬੋਇੰਗ ਭਾਰਤੀ ਹਵਾਈ ਫੌਜ ਤੇ ਨੇਵੀ ਨੂੰ ਦੇਖਭਾਲ ਤੇ ਸਿਖਲਾਈ ਸੇਵਾ ਮੁਹੱਈਆ ਕਰਵਾ ਰਿਹਾ ਹੈ।

Baljit Singh

This news is Content Editor Baljit Singh