ਰਾਜਨਾਥ ਸਿੰਘ ਨੇ ਮਾਸਕੋ ''ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

06/23/2020 10:17:58 PM

ਮਾਸਕੋ (ਭਾਸ਼ਾ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮਾਸਕੋ ਸਥਿਤ ਭਾਰਤੀ ਦੂਤਘਰ ਭਵਨ ਵਿਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੰਘ ਨੇ ਸੋਮਵਾਰ ਨੂੰ ਦੂਜੇ ਵਿਸ਼ਵ ਯੁੱਧ ਵਿਚ ਜਰਮਨੀ 'ਤੇ ਸੋਵੀਅਤ ਸੰਘ ਦੀ ਜਿੱਤ ਦੀ 75 ਵੀਂ ਵਰ੍ਹੇਗੰਢ 'ਤੇ ਮਾਸਕੋ ਵਿਚ ਆਯੋਜਿਤ ਹੋਣ ਵਾਲੀ ਇਕ ਫੌਜ ਪਰੇਡ ਵਿਚ ਹਿੱਸਾ ਲਿਆ ਤੇ ਸੀਨੀਅਰ ਰੂਸੀ ਫੌਜੀ ਅਧਿਕਾਰੀਆਂ ਦੇ ਨਾਲ ਗੱਲਬਾਤ ਲਈ ਉਹ ਰੂਸ ਦੀ ਤਿੰਨ ਦਿਨਾਂ ਯਾਤਰਾ 'ਤੇ ਮਾਸਕੋ ਵਿਚ ਹਨ।

ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਮਾਸਕੋ ਵਿਚ ਅੱਜ ਭਾਰਤੀ ਦੂਤਘਰ ਦਾ ਦੌਰਾ ਕੀਤਾ ਤੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਮੱਥਾ ਟੇਕ ਕੇ ਨਿਮਰਤਾ ਨਾਲ ਸ਼ਰਧਾਂਜਲੀ ਦਿੱਤੀ। ਟਵੀਟ ਦੇ ਨਾਲ ਜਾਰੀ ਤਸਵੀਰਾਂ ਵਿਚ ਸਿੰਘ ਫੇਸ ਮਾਸਕ ਪਾਏ ਤੇ ਮਹਾਤਮਾ ਗਾਂਧੀ ਦੀ ਮੂਰੀ 'ਤੇ ਮੱਥਾ ਟੇਕਦੇ ਦਿਖ ਰਹੇ ਹਨ। ਪਰੇਡ ਵਿਚ ਹਿੱਸਾ ਲੈਣ ਲਈ 75 ਮੈਂਬਰੀ ਫੌਜੀ ਟੁਕੜੀ ਪਹਿਲਾਂ ਹੀ ਮਾਸਕੋ ਪਹੁੰਚ ਚੁੱਕੀ ਹੈ। ਭਾਰਤੀ ਟੀਮ ਚੀਨ ਸਣੇ ਘੱਟ ਤੋਂ ਘੱਟ 11 ਦੇਸ਼ਾਂ ਦੇ ਹਥਿਆਰਬੰਦ ਬਲਾਂ ਦੇ ਨਾਲ ਪਰੇਡ ਵਿਚ ਹਿੱਸਾ ਲਵੇਗੀ।

Baljit Singh

This news is Content Editor Baljit Singh