''ਰਾਜਪਕਸ਼ੇ ਨੇ ਈ-ਮੇਲ ਰਾਹੀਂ ਸੰਸਦ ਦੇ ਸਪੀਕਰ ਨੂੰ ਭੇਜਿਆ ਅਸਤੀਫਾ''

07/14/2022 10:04:30 PM

ਕੋਲੰਬੋ-ਸ਼੍ਰੀਲੰਕਾ ਛੱਡ ਕੇ ਜਾ ਚੁੱਕੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਵੀਰਵਾਰ ਨੂੰ ਈ-ਮੇਲ ਰਾਹੀਂ ਸੰਸਦ ਦੇ ਸਪੀਕਰ ਯਾਪਾ ਅਭਯਵਰਧਨਾ ਦੇ ਦਫ਼ਤਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ, ਦੋ ਦਸਤਾਵੇਜ਼ ਦੀ ਵੈਧਤਾ ਦੀ ਜਾਂਚ ਕਰ ਰਿਹਾ ਹੈ। ਮੀਡੀਆ 'ਚ ਆਈਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖ਼ਬਰਾਂ ਮੁਤਾਬਕ, ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਪਕਸ਼ੇ ਦਾ ਅਸਤੀਫਾ ਮਿਲਿਆ ਹੈ ਅਤੇ ਉਨ੍ਹਾਂ ਦਾ ਦਫ਼ਤਰ ਪੱਤਰ ਦੀ ਵੈਧਤਾ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਮਾਣੂ ਸਮਝੌਤੇ 'ਤੇ ਈਰਾਨ ਦਾ 'ਹਮੇਸ਼ਾ' ਇੰਤਜ਼ਾਰ ਨਹੀਂ ਕਰਾਂਗੇ : ਬਾਈਡੇਨ

ਇਕ ਅਸਾਧਾਰਨ ਕਦਮ ਤਹਿਤ ਮਾਲਦੀਵ ਦੀ ਸੰਸਦ ਦੇ ਸਪੀਕਰ ਮੁਹੰਮਦ ਨਸ਼ੀਦ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਹੁਣ ਸੰਕਟ ਨਾਲ ਘਿਰਿਆ ਦੇਸ਼ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਯਾਬਾ ਨੇ ਅਸਤੀਫਾ ਦੇ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਸ਼੍ਰੀਲੰਕਾ ਹੁਣ ਅੱਗੇ ਵਧ ਸਕਦਾ ਹੈ। ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਜੇਕਰ ਸ਼੍ਰੀਲੰਕਾ 'ਚ ਰਹਿੰਦੇ ਤਾਂ ਅਸਤੀਫਾ ਨਾ ਦਿੰਦੇ, ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਸੀ।

ਇਹ ਵੀ ਪੜ੍ਹੋ : ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਦੀ ਮੌਤ ਲਈ ਪੁਲਸ ਨੂੰ ਠਹਿਰਾਇਆ ਜ਼ਿੰਮੇਵਾਰ

ਮੈਂ ਮਾਲਦੀਵ ਸਰਕਾਰ ਦੇ ਕਦਮਾਂ ਦੀ ਪ੍ਰਸ਼ੰਸਾ ਕਰਦਾ ਹਾਂ। ਮੇਰੀਆਂ ਸ਼ੁੱਭਕਾਮਨਾਵਾਂ ਸ਼੍ਰੀਲੰਕਾ ਦੇ ਲੋਕਾਂ ਨਾਲ ਹੈ। ਜ਼ਿਕਰਯੋਗ ਹੈ ਕਿ ਰਾਜਪਕਸ਼ੇ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ 13 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਇਹ ਐਲਾਨ ਦੇਸ਼ ਦੇ ਬੇਮਿਸਾਲ ਆਰਥਿਕ ਸੰਕਟ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 'ਚ ਦਾਖਲ ਹੋ ਜਾਣ ਤੋਂ ਬਾਅਦ ਕੀਤਾ ਸੀ। ਹਾਲਾਂਕਿ, ਉਹ ਅਹੁਦੇ ਤੋਂ ਬਿਨਾਂ ਅਸਤੀਫਾ ਦਿੱਤੇ ਬੁੱਧਵਾਰ ਨੂੰ ਮਾਲਦੀਵ ਚਲੇ ਗਏ ਅਤੇ ਵੀਰਵਾਰ ਨੂੰ ਉੱਥੋਂ ਸਿੰਗਾਪੁਰ ਪਹੁੰਚੇ।

ਇਹ ਵੀ ਪੜ੍ਹੋ : ਛੋਟੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ, ਹੌਲੀ-ਹੌਲੀ ਕਈ ਸ਼ਹਿਰਾਂ ਤੱਕ ਹੋਵੇਗਾ ONDC ਦਾ ਵਿਸਤਾਰ : ਗੋਇਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar