ਤਾਸ਼ਕੰਦ ’ਚ ‘ਰਾਜ ਕਪੂਰ’ ਰੈਸਟੋਰੈਂਟ ਨੇ ਬਾਲੀਵੁੱਡ ਪ੍ਰਤੀ ਦਿਖਾਇਆ ਪਿਆਰ

10/29/2023 6:38:38 PM

ਤਾਸ਼ਕੰਦ (ਉਜ਼ਬੇਕਿਸਤਾਨ), (ਭਾਸ਼ਾ)– ਤਾਸ਼ਕੰਦ ਸ਼ਹਿਰ ਦੇ ਕੇਂਦਰ ’ਚ ਸਥਿਤ ਇਕ ਭਾਰਤੀ ਰੈਸਟੋਰੈਂਟ ਬਾਲੀਵੁੱਡ ਅਦਾਕਾਰ ਰਾਜ ਕਪੂਰ ਦੀ ਵਿਰਾਸਤ ਤੇ ਉਨ੍ਹਾਂ ਦੇ ਲਈ ਉਜ਼ਬੇਕਿਸਤਾਨ ਦੇ ਲੋਕਾਂ ਦੇ ਪਿਆਰ ਨੂੰ ਉਨ੍ਹਾਂ ਦੀ ਮੌਤ ਦੇ 35 ਸਾਲਾਂ ਬਾਅਦ ਵੀ ਦਿਖਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?

ਬਾਲੀਵੁੱਡ ‘ਥੀਮ’ ’ਤੇ ਆਧਾਰਿਤ ਘੱਟੋ-ਘੱਟ 16 ਸਾਲ ਪੁਰਾਣਾ ‘ਰਾਜ ਕਪੂਰ’ ਰੈਸਟੋਰੈਂਟ ਆਪਣੇ ਸੁਆਦੀ ਪਕਵਾਨਾਂ ਲਈ ਨਾ ਸਿਰਫ਼ ਭਾਰਤੀ ਸੈਲਾਨੀਆਂ ’ਚ, ਸਗੋਂ ਸਥਾਨਕ ਲੋਕਾਂ ’ਚ ਵੀ ਪ੍ਰਸਿੱਧ ਹੈ। ਇਹ ਰੈਸਟੋਰੈਂਟ ਤਾਸ਼ਕੰਦ ’ਚ ਸਥਿਤ ਤਿੰਨ ਹੋਰ ਪ੍ਰਮੁੱਖ ਭਾਰਤੀ ਰੈਸਟੋਰੈਂਟਾਂ ’ਚੋਂ ਇਕ ਹੈ।

ਕਪੂਰ ਪਰਿਵਾਰ ਦੇ ਤਿੰਨ ਹੋਰ ਕਲਾਕਾਰਾਂ ਰਣਧੀਰ ਕਪੂਰ, ਰਿਸ਼ੀ ਕਪੂਰ ਤੇ ਸ਼ਸ਼ੀ ਕਪੂਰ ਨੇ ਵੀ ਵੱਖ-ਵੱਖ ਮੌਕਿਆਂ ’ਤੇ ਇਸ ਰੈਸਟੋਰੈਂਟ ’ਚ ਖਾਣਾ ਖਾਧਾ ਹੈ।

ਰਾਜ ਕਪੂਰ ਰੈਸਟੋਰੈਂਟ ਦੇ ਰੈਜ਼ੀਡੈਂਟ ਮੈਨੇਜਰ ਸਮੀਰ ਖ਼ਾਨ ਨੇ ਪੀ. ਟੀ. ਆਈ. ਨੂੰ ਦੱਸਿਆ, ‘‘ਉਜ਼ਬੇਕਿਸਤਾਨ ਦੇ ਲੋਕ ਬਾਲੀਵੁੱਡ ਦੇ ਦੀਵਾਨੇ ਹਨ ਤੇ ਉਜ਼ਬੇਕਿਸਤਾਨ ਤੇ ਰੂਸ ਦੇ ਲੋਕ ਰਾਜ ਕਪੂਰ ਤੇ ਉਨ੍ਹਾਂ ਦੇ ਸਿਨੇਮਾ ਤੋਂ ਜਾਣੂ ਹਨ ਤੇ ਉਨ੍ਹਾਂ ਨੂੰ ਬਾਲੀਵੁੱਡ ਦਾ ਨੰਬਰ ਇਕ ਅਦਾਕਾਰ ਮੰਨਦੇ ਹਨ। ਰੈਸਟੋਰਮੈਂਟ ਆਪਣੇ ਨਾਮ ਕਾਰਨ ਭੀੜ ਨੂੰ ਆਕਰਸ਼ਿਤ ਕਰਦਾ ਹੈ।’’

ਤਾਸ਼ਕੰਦ ’ਚ ਲੇ ਗ੍ਰੈਂਡ ਹੋਟਲ ’ਚ ਸਥਿਤ ਇਹ ਰੈਸਟੋਰੈਂਟ ਭਾਰਤੀ ਸੈਲਾਨੀਆਂ ਲਈ ਇਕ ਯਕੀਨੀ ਪੜਾਅ ਹੈ ਤੇ ਇਹ ਆਪਣੀਆਂ ਬਾਲੀਵੁੱਡ ਨਾਈਟਸ ਲਈ ਪ੍ਰਸਿੱਧ ਹੈ, ਜਿਥੇ ਉਜ਼ਬੇਕਿਸਤਾਨੀ ਲੋਕ 90 ਦੇ ਦਹਾਕੇ ਦੇ ਗੀਤਾਂ ’ਤੇ ਨੱਚਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh