ਚੀਨ ਤੋਂ ਖ਼ਰੀਦੀ 149 ਕਰੋੜ ਰੁਪਏ ਦੀ ਰੇਲ ਵੈਗਨ ਪਾਕਿਸਤਾਨ ਦੀਆਂ ਪੱਟੜੀਆਂ ’ਤੇ ਚੱਲਣ ਯੋਗ ਨਹੀਂ

01/06/2023 11:49:36 AM

ਗੁਰਦਾਸਪੁਰ (ਵਿਨੋਦ)- ਚੀਨ ਤੋਂ 149 ਕਰੋੜ ਰੁਪਏ ਦੀ ਕੀਮਤ ਦੀ ਰੇਲ ਵੈਗਨ ਖ਼ਰੀਦਣ ਸਬੰਧੀ ਚੀਨ ਅਤੇ ਪਾਕਿਸਤਾਨ ’ਚ ਵਿਵਾਦ ਪੈਦਾ ਹੋ ਗਿਆ ਹੈ। ਚੀਨ ਤੋਂ ਖ਼ਰੀਦੀ ਇਹ ਰੇਲ ਵੈਗਨ ਪਾਕਿਸਤਾਨ ਦੀਆਂ ਰੇਲ ਪੱਟੜੀਆਂ ’ਤੇ ਚੱਲਣ ਦੇ ਕਾਬਿਲ ਨਹੀਂ ਹੈ। ਇਸ ਨਾਲ ਇਕ ਤਾਂ ਪਾਕਿਸਤਾਨ ਦੇ ਉਹ ਅਧਿਕਾਰੀ, ਜਿਨ੍ਹਾਂ ਨੇ ਇਹ ਰੇਲ ਵੈਗਨ ਜਾਂਚ-ਪੜਤਾਲ ਦੇ ਬਾਅਦ ਖ਼ਰੀਦੀ, ਉਨ੍ਹਾਂ ਦੀ ਕਾਬਲੀਅਤ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਦੂਜਾ ਚੀਨ ਨੇ ਇਹ ਰੇਲ ਵੈਗਨ ਵਾਪਸ ਲੈਣ ਤੋਂ ਸਪੱਸ਼ਟ ਨਾਂਹ ਕਰਨ ਨਾਲ ਦੋਵਾਂ ਦੇਸ਼ਾਂ ’ਚ ਕੁਝ ਵਿਵਾਦ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ

ਸੂਤਰਾਂ ਅਨੁਸਾਰ ਉਕਤ ਬੋਗੀਆਂ ਨੂੰ ਜਦ ਪਾਕਿਸਤਾਨ ਦੀ ਰੇਲ ਲਾਈਨਾਂ ’ਤੇ ਚਲਾਉਣ ਦੇ ਕਾਬਿਲ ਬਣਾਉਣਾ ਹੈ ਤਾਂ ਉਸ ਲਈ ਚੀਨ ਦੀ ਕੰਪਨੀ ਨੂੰ 32 ਕਰੋੜ ਰੁਪਏ ਅਦਾ ਕਰਨੇ ਹੋਣਗੇ। ਉੱਥੇ ਰਿਕਾਰਡ ਚੈੱਕ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਪਾਕਿਸਤਾਨ ਦੇ 88 ਅਧਿਕਾਰੀ ਇਨ੍ਹਾਂ ਬੋਗੀਆਂ ਦੀ ਜਾਂਚ ਕਰਨ ਅਤੇ ਖ਼ਰੀਦ ਨੂੰ ਅੰਤਿਮ ਰੂਪ ਦੇਣ ਲਈ ਗਏ ਸੀ। ਉਨ੍ਹਾਂ ਨੇ ਸਰਕਾਰੀ ਖ਼ਰਚ ਤੋਂ ਇਲਾਵਾ ਪਾਕਿਸਤਾਨ ਸਰਕਾਰ ਤੋਂ 100 ਡਾਲਰ ਪ੍ਰਤੀ ਦਿਨ ਦਾ ਵਾਧੂ ਭੱਤਾ ਵਸੂਲ ਕੀਤਾ ਸੀ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ; SYL ਨੂੰ ਲੈ ਕੇ ਕਹੀ ਅਹਿਮ ਗੱਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan