ਅਫਗਾਨਿਸਤਾਨ ''ਚ ਰੇਡੀਓ ਪੱਤਰਕਾਰ ਦਾ ਕਤਲ

07/14/2019 5:11:09 PM

ਕਾਬੁਲ— ਅਫਗਾਨ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਰੇਡੀਓ ਪੱਤਰਕਾਰ ਦੀ ਪੂਰਬੀ ਪਕਤੀਆ ਸੂਬੇ 'ਚ ਹੱਤਿਆ ਕਰ ਦਿੱਤੀ ਗਈ ਹੈ। ਰੇਡੀਓ ਗਾਰਦੇਜ 'ਚ ਸਮਾਚਾਰ ਬੋਲਣ ਵਾਲੇ ਨਾਦਿਰ ਸ਼ਾਹ ਦੀ ਸ਼ਨੀਵਾਰ ਨੂੰ ਹੱਤਿਆ ਕਰ ਦਿੱਤੀ ਗਈ। ਪੁਲਸ ਮੁਖੀ ਮੁਹੰਮਦ ਹੋਸਮਾਨ ਜਾਹਨਬਾਜ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਹੱਤਿਆ ਨਿੱਜੀ ਕਾਰਨਾਂ ਕਾਰਨ ਹੋਈ ਹੈ ਜਾਂ ਕਤਲ ਪਿੱਛੇ ਕੋਈ ਹੋਰ ਕਾਰਨ ਸੀ।

ਜ਼ਿਕਰਯੋਗ ਹੈ ਕਿ ਪਕਤੀਆ ਸੂਬਾ ਹੱਕਾਨੀ ਨੈੱਟਵਰਕ ਦਾ ਗੜ੍ਹ ਹੈ। ਹੱਕਾਨੀ ਨੈੱਟਵਰਕ ਤਾਲਿਬਾਨ ਦਾ ਮੁੱਖ ਧੜਾ ਹੈ। ਤਾਲਿਬਾਨ ਤੇ ਇਸਲਾਮਿਕ ਸਟੇਟ ਨੇ ਪਿਛਲੇ ਕੁਝ ਸਮੇਂ 'ਚ ਪੱਤਰਕਾਰਾਂ 'ਤੇ ਹਮਲੇ ਕੀਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕੋ ਪੱਖ ਪੂਰਦੇ ਹਨ ਤੇ ਨਾ-ਪੱਖੀ ਕਵਰੇਜ ਕਰਦੇ ਹਨ।

Baljit Singh

This news is Content Editor Baljit Singh