ਕੈਨੇਡਾ 'ਚ ਭਾਰਤੀ ਵਿਅਕਤੀ 'ਤੇ ਹੋਈ ਨਸਲੀ ਟਿੱਪਣੀ, ਕਿਹਾ-'ਆਪਣੇ ਦੇਸ਼ ਵਾਪਸ ਜਾਓ'

08/22/2018 3:01:11 PM

ਅਡਮਿੰਟਨ— ਕੈਨੇਡਾ ਦੇ ਸ਼ਹਿਰ ਅਡਮਿੰਟਨ 'ਚ ਇਕ ਔਰਤ ਨੇ ਭਾਰਤੀ ਮੂਲ ਦੇ ਵਿਅਕਤੀ 'ਤੇ ਨਸਲੀ ਟਿੱਪਣੀ ਕਰਦਿਆਂ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਤਕ ਲਈ ਕਹਿ ਦਿੱਤਾ।। ਰਾਹੁਲ ਕੁਮਾਰ ਨਾਂ ਦੇ ਵਿਅਕਤੀ ਨੇ ਇਸ ਸਭ ਦੀ ਵੀਡੀਓ ਬਣਾ ਕੇ ਇਸ ਗੱਲ ਦਾ ਸਬੂਤ ਪੇਸ਼ ਵੀ ਕੀਤਾ ਹੈ। ਰਾਹੁਲ ਨੇ ਦੱਸਿਆ ਕਿ ਪਿਛਲੇ ਬੁੱਧਵਾਰ ਦੀ ਦੁਪਹਿਰ ਨੂੰ ਉਹ ਕੰਮ 'ਤੇ ਜਾਣ ਲਈ ਤਿਆਰ ਹੋਇਆ ਸੀ ਅਤੇ ਇਸ ਦੌਰਾਨ ਉਸ ਨੇ ਦੇਖਿਆ ਕਿ ਇਕ ਗੱਡੀ ਕਾਰਨ ਰਾਹ ਬੰਦ ਹੋਇਆ ਹੈ। ਇਹ ਗੱਡੀ ਉਸ ਔਰਤ ਸੀ ਜੋ ਉਸ ਦੇ ਫਲੈਟ ਦੇ ਉੱਪਰ ਰਹਿੰਦੇ ਕਿਰਾਏਦਾਰਾਂ ਦੇ ਕੋਲ ਆਉਂਦੀ-ਜਾਂਦੀ ਰਹਿੰਦੀ ਹੈ।

PunjabKesari

ਰਾਹੁਲ ਨੇ ਕਿਹਾ,''ਮੈਂ ਉਸ ਔਰਤ ਨੂੰ ਵਾਰ-ਵਾਰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਿਆ ਕਰੇ ਕਿਉਂਕਿ ਉਨ੍ਹਾਂ ਨੂੰ ਇਸ ਨਾਲ ਪ੍ਰੇਸ਼ਾਨੀ ਹੁੰਦੀ ਹੈ। ਇਸ ਮਗਰੋਂ ਉਹ ਔਰਤ ਉਸ 'ਤੇ ਭੜਕ ਗਈ ਅਤੇ ਨਸਲੀ ਟਿੱਪਣੀਆਂ ਕਰਦੀ ਹੋਈ ਗਾਲੀ-ਗਲੋਚ ਕਰਨ ਲੱਗ ਗਈ। ਰਾਹੁਲ ਦਾ ਦੋ ਸਾਲ ਦਾ ਬੱਚਾ ਵੀ ਖਿੜਕੀ 'ਚੋਂ ਇਹ ਸਭ ਦੇਖ ਰਿਹਾ ਸੀ ਅਤੇ ਰਾਹੁਲ ਨੇ ਉਸ ਨੂੰ ਵਾਰ-ਵਾਰ ਇਹ ਸਭ ਦੇਖਣ ਅਤੇ ਸੁਣਨ ਤੋਂ ਰੋਕਿਆ। 

ਰਾਹੁਲ ਨੇ ਕਿਹਾ ਕਿ ਮੈਨੂੰ ਡਰ ਸੀ ਕਿ ਉਹ ਔਰਤ ਹਿੰਸਕ ਨਾ ਹੋ ਜਾਵੇ ਕਿਉਂਕਿ ਉਹ ਲਗਾਤਾਰ ਗਾਲਾਂ ਕੱਢਦੇ ਹੋਏ ਚੀਕ ਰਹੀ ਸੀ। ਰਾਹੁਲ ਦੀ ਪਤਨੀ ਗਰਭਵਤੀ ਹੈ ਅਤੇ ਇਸ ਕਾਰਨ ਉਹ ਉਸ ਨੂੰ ਵੀ ਇਸ ਮਾਮਲੇ ਤੋਂ ਦੂਰ ਹੀ ਰੱਖਣਾ ਚਾਹੁੰਦਾ ਸੀ। ਜਦ ਉਹ ਔਰਤ ਚੁੱਪ ਨਾ ਹੋਈ ਤਾਂ ਰਾਹੁਲ ਨੇ ਉਸ ਦੀ ਵੀਡੀਓ ਬਣਾ ਲਈ। ਇਸ ਮਗਰੋਂ ਵੀ ਉਹ ਚੁੱਪ ਨਾ ਕੀਤੀ ਤੇ ਵਾਰ-ਵਾਰ ਉਸ ਦੀ ਚਮੜੀ ਦੇ ਰੰਗ 'ਤੇ ਟਿੱਪਣੀਆਂ ਕਰਦੀ ਰਹੀ। ਹਾਲਾਂਕਿ ਔਰਤ ਨੇ ਕਿਹਾ ਕਿ ਉਸ ਨੇ ਕੋਈ ਨਸਲੀ ਟਿੱਪਣੀ ਨਹੀਂ ਕੀਤੀ। ਰਾਹੁਲ ਨੇ ਕਿਹਾ ਕਿ ਉਸ ਦਿਨ ਉਹ ਕੰਮ 'ਤੇ ਵੀ ਨਾ ਜਾ ਸਕਿਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਇਹ ਔਰਤ ਉਸ ਦੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾ ਦੇਵੇ।

PunjabKesari

ਤੁਹਾਨੂੰ ਦੱਸ ਦਈਏ ਕਿ ਭਾਰਤੀ ਮੂਲ ਦੇ ਕੈਨੇਡੀਅਨ ਮੰਤਰੀ ਅਮਰਜੀਤ ਸੋਹੀ ਨੇ ਵੀ ਇਸ ਖਬਰ ਨੂੰ ਸਾਂਝੀ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ।


Related News