ਵਿਧਾਇਕ ਦੀ ਤੇਜ਼ ਰਫਤਾਰ ਕਾਰ ਨੇ ਕੁਚਲਿਆ ਹਵਲਦਾਰ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭੜਕੇ ਲੋਕ!

06/23/2017 4:57:17 PM

ਕੋਇਟਾ— ਪਾਕਿਸਤਾਨੀ ਵਿਧਾਇਕ ਦੀ ਤੇਜ਼ ਰਫਤਾਰ ਕਾਰ ਵੱਲੋਂ ਟਰੈਫਿਕ ਪੁਲਸ ਦੇ ਇਕ ਕਾਂਸਟੇਬਲ ਨੂੰ ਕੁਚਲੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਰ ਦੀ ਜ਼ੋਰਦਾਰ ਟੱਕਰ ਨਾਲ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਪਾਕਿਸਤਾਨ ਦੀ ਪਸ਼ਤੂਨਖਾਵਾ ਮਿੱਲੀ ਅਵਾਮੀ ਪਾਰਟੀ ਦੇ ਵਿਧਾਇਕ ਅਤੇ ਪਬਲਿਕ ਅਕਾਊਂਟ ਕਮੇਟੀ ਚੇਅਰਮੈਨ ਅਜੀਬ ਮਜ਼ੀਦ ਖਾਨ ਅਚਾਕਜਈ ਦੀ ਸੀ। 
ਇਹ ਹਾਦਸਾ ਪਾਕਿਸਤਾਨ ਦੇ ਕੋਇਟਾ ਸ਼ਹਿਰ ਵਿਚ ਮੰਗਲਵਾਰ ਨੂੰ ਵਾਪਰਿਆ। ਮਾਰੇ ਗਏ ਪੁਲਸ ਹਵਲਦਾਰ ਦਾ ਨਾਂ ਹਾਜ਼ੀ ਅਤਾ ਉੱਲਾ ਸੀ। ਹਾਦਸਾ ਉਸ ਸਮੇਂ ਹੋਇਆ ਜਦੋਂ ਪੁਲਸ ਕਾਂਸਟੇਬਲ ਨੇ ਮੰਗਲਵਾਰ ਸ਼ਾਮ ਨੂੰ ਫਰਾਜ਼ ਸੁਨਬੇਲ ਚੌਂਕ 'ਤੇ ਆਪਣੀ ਡਿਊਟੀ ਕਰ ਰਿਹਾ ਸੀ। ਐੱਸ. ਪੀ. ਟਰੈਫਿਕ ਨਜ਼ੀਰ ਕੁਰਦ ਨੇ ਕਿਹਾ ਕਿ ਮਜ਼ੀਦ ਖਾਨ ਖੁਦ ਕਾਰ ਚਲਾ ਰਿਹਾ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਅਸਫਾਂਦੇਅਰ ਭਿਟਾਨੀ ਨਾਮੀ ਇਕ ਵਿਅਕਤੀ ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਕੋਇਟਾ ਟਰੈਫਿਕ ਪੁਲਸ ਅਧਿਕਾਰੀ ਹਾਜ਼ੀ ਅਤਾ ਉੱਲਾ ਦੀ ਵਿਧਾਇਕ ਮਜ਼ੀਦ ਨੇ ਹੱਤਿਆ ਕਰ ਦਿੱਤੀ। ਮਾਰੇ ਗਏ ਪੁਲਸ ਵਾਲੇ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ ਅਤੇ ਵਿਧਾਇਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Kulvinder Mahi

This news is News Editor Kulvinder Mahi