ਏਲੀਅਨ ਨਹੀਂ ਬਲਕਿ ਅਸਲ ਵਿਚ ਮੌਜੂਦ ਹੈ ਇਹ ਖਤਰਨਾਕ ਜੀਵ (ਤਸਵੀਰਾਂ)

08/12/2017 2:09:43 PM

ਕੈਲੀਫੋਰਨੀਆ— ਦੁਨੀਆ ਵਿਚ ਅਜਿਹੇ ਕਈ ਜੀਵ ਹਨ, ਜਿਨਾਂ ਦੀ ਹੋਂਦ 'ਤੇ ਸਵਾਲ ਉੱਠਦੇ ਰਹਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅੱਜ ਤੱਕ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਨਹੀਂ ਹੁੰਦਾ।  ਜੇ ਲੋਕ ਅਜਿਹੇ ਕਿਸੇ ਜੀਵ ਨੂੰ ਦੇਖ ਵੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ। ਅਜਿਹੇ ਹੀ ਇਕ ਜੀਵ ਦੀਆਂ ਤਸਵੀਰਾਂ ਇਨੀ ਦਿਨੀਂ ਸੋਸ਼ਲ ਸਾਈਟਸ 'ਤੇ ਵਾਇਰਲ ਹੋ ਰਹੀਆਂ ਹਨ।
ਸਮੁੰਦਰ ਦੀਆਂ ਡੂੰਘਾਈਆਂ ਵਿਚ ਹੈ ਇਸ ਦਾ ਘਰ
ਤਸਵੀਰ ਵਿਚ ਦਿੱਸਣ ਵਾਲਾ ਇਹ ਕੀੜਾ ਅਸਲ ਜ਼ਿੰਦਗੀ ਵਿਚ ਮੌਜੂਦ ਹੈ। ਇਸ ਦਾ ਨਾਂ Ulagisca gigantea ਹੈ। ਇਹ ਸਮੁੰਦਰ ਵਿਚ 3000 ਫੁੱਟ ਦੀ ਡੂੰਘਾਈ ਵਿਚ ਪਾਇਆ ਜਾਂਦਾ ਹੈ। ਇਹ ਕੀੜਾ ਜ਼ਿਆਦਾਤਰ ਅੰਟਾਰਕਟਿਕ ਸਮੁੰਦਰ ਵਿਚ ਪਾਇਆ ਜਾਂਦਾ ਹੈ। ਇਹ ਕੀੜਾ Polynoidaeਪਰਿਵਾਰ ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਮਤਲਬ ਹੁੰਦਾ ਹੈ 'ਸਕੇਲ ਵੌਰਮ'। ਇਸ ਕੀੜੇ ਦੇ ਸਰੀਰ ਵਿਚ ਬਹੁਤ ਸਾਰੀਆਂ ਪਤਲੀਆਂ ਪਰਤਾਂ ਹੁੰਦੀਆਂ ਹਨ।
ਇਹ ਕੀੜਾ ਫਲੈਟ ਦਿੱਸਦਾ ਹੈ। ਇਸ ਦਾ ਜ਼ਿਆਦਾਤਰ ਸਮਾਂ ਰੇਤ ਜਾਂ ਪੱਥਰਾਂ ਪਿੱਛੇ ਛਿਪ ਕੇ ਸ਼ਿਕਾਰ ਦਾ ਇੰਤਜ਼ਾਰ ਕਰਦੇ ਹੋਏ ਬੀਤਦਾ ਹੈ।
ਵਿਗਿਆਨੀ ਇਸ ਕੀੜੇ ਨੂੰ 'ਏਲੀਅਨ ਵਰਮ' ਵੀ ਕਹਿੰਦੇ ਹਨ। ਲੰਬੇ ਸਮੇਂ ਤੱਕ ਇਸ ਕੀੜੇ ਦੀ ਹੋਂਦ ਦਾ ਪਤਾ ਨਹੀਂ ਸੀ ਪਰ ਜਦੋਂ ਇਸ ਦੀ ਖੋਜ ਕੀਤੀ ਗਈ ਤਾਂ ਕਾਫੀ ਸਮੇਂ ਤੱਕ ਪਤਾ ਹੀ ਨਹੀਂ ਚੱਲ ਪਾਇਆ ਕਿ ਇਹ ਖਾਂਦਾ ਕੀ ਹੈ? ਇਸ ਕੀੜੇ ਦੇ ਮੂੰਹ ਕੋਲ ਮੌਜੂਦ ਡੰਗ ਡਰਾਉਣੇ ਲੱਗਦੇ ਹਨ।