48 ਸਾਲ ਦੀ ਉਮਰ ''ਚ ਵੀ ਗਜ਼ਬ ਦੀ ਖੂਬਸੂਰਤ ਹੈ ਹਾਲੈਂਡ ਦੀ ਮਹਾਰਾਣੀ

10/15/2019 6:44:30 PM

ਐਮਸਟਰਡਮ— ਉਹ ਪਹਿਲਾਂ ਇਕ ਇਨਵੈਸਟਮੈਂਟ ਬੈਂਕਰ ਸੀ ਪਰ ਕਿਸਮਤ ਨੇ ਉਸ ਨੂੰ ਬਣਾ ਦਿੱਤਾ ਮਹਾਰਾਣੀ। ਉਨ੍ਹਾਂ ਦੀ ਡ੍ਰੈਸਿੰਗ ਸੈਂਸ ਦਾ ਵੀ ਕੋਈ ਜਵਾਬ ਨਹੀਂ ਹੈ। ਡਿਜ਼ਾਇਨਰ ਡ੍ਰੈੱਸ 'ਚ ਉਹ ਕਿਸੇ ਸੂਪਰ ਮਾਡਲ ਤੋਂ ਘੱਟ ਨਹੀਂ ਦਿਖਦੀ। ਉਨ੍ਹਾਂ ਦੀ ਉਮਰ 48 ਸਾਲ ਹੈ ਪਰ ਉਹ ਇਸ ਉਮਰ 'ਚ ਵੀ ਇਕ ਫੈਸ਼ਨ ਆਈਕਾਨ ਹਨ। ਉਨ੍ਹਾਂ ਦਾ ਨਾਂ ਹੈ ਮੈਕਸਿਮਾ ਜੋਰੇਗੁਏਟਾ।

PunjabKesari

ਮਹਾਰਾਣੀ ਮੈਕਸਿਮਾ ਆਪਣੇ ਆਧੁਨਿਕ ਤੇ ਵਧੀਆ ਪਹਿਰਾਵੇ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਹਨ। ਅਜਿਹਾ ਨਹੀਂ ਹੈ ਕਿ ਉਹ ਸਿਰਫ ਫੈਸ਼ਨ ਲਈ ਹੀ ਕ੍ਰੇਜ਼ੀ ਹਨ। ਮਹਾਰਾਣੀ ਮੈਕਸਿਮਾ ਵਿਸ਼ਵ 'ਚ ਛੋਟੇ ਕਾਰੋਬਾਰਾਂ ਨੂੰ ਬੜਾਵਾ ਦੇਣ ਲਈ ਸੰਗਠਿਤ ਮੁਹਿੰਮ ਚਲਾਉਂਦੀ ਹੈ। ਇਸੇ ਮੁਹਿੰਮ ਦੇ ਤਹਿਤ ਉਹ ਪਿਛਲੇ ਸਾਲ ਮੇਰਠ ਦੇ ਲਿਸਾੜੀ ਪਿੰਡ ਆਈ ਸੀ।

PunjabKesari

ਮੈਕਸਿਮਾ ਦਾ ਜਨਮ ਅਰਜਨਟੀਨਾ ਦੀ ਰਾਜਧਾਨੀ ਬਿਊਨ ਆਇਰਸ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜਾਰਜ ਜੇਰੇਗੁਏਟਾ ਅਰਜਨਟੀਨਾ ਦੇ ਮਸ਼ਹੂਰ ਵਿਅਕਤੀ ਸਨ। ਉਹ ਬਾਅਦ 'ਚ ਕੈਬਨਿਟ ਮੰਤਰੀ ਵੀ ਬਣੇ। ਮੈਕਸਿਮਾ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਅਰਜਨਟੀਨਾ 'ਚ ਹੀ ਕੀਤੀ। ਇਕਨਾਮਿਕਸ ਦੀ ਬੀ.ਏ. ਕਰਨ ਤੋਂ ਬਾਅਦ ਉਹ ਅਮਰੀਕਾ ਚਲੀ ਗਈ ਤੇ ਉਥੋਂ ਪੋਸਟ ਗ੍ਰੈਜੂਏਸ਼ਨ ਕੀਤੀ। ਜਦੋਂ ਉਹ ਕਾਲਜ 'ਚ ਪੜ੍ਹਦੀ ਸੀ ਤਾਂ ਉਦੋਂ ਤੋਂ ਹੀ ਅਰਜਨਟੀਨਾ ਦੀ ਇਕ ਫਾਰਨ ਕਰੰਸੀ ਟ੍ਰੇਡਿੰਗ ਕੰਪਨੀ 'ਚ ਕੰਮ ਕੀਤਾ। ਫਿਰ ਬੋਸਟਨ ਸਕਿਓਰਿਟੀਜ਼ ਵਿਭਾਗ ਦੇ ਸੇਲਸ ਵਿਭਾਗ 'ਚ ਕੰਮ ਕੀਤਾ। ਇਕ ਸਾਬਕਾ ਇਨਵੈਸਟਮੈਂਟ ਬੈਂਕਰ ਹੋਣ ਕਾਰਨ ਉਨ੍ਹਾਂ ਨੂੰ ਛੋਟੇ ਉਦਯੋਗਾਂ ਨੂੰ ਅੱਗੇ ਵਧਾਉਣ ਦਾ ਚੰਗਾ ਤਜ਼ਰਬਾ ਹੈ।

PunjabKesari

ਸ਼ਾਹੀ ਪਰਿਵਾਰ 'ਚ ਐਂਟਰੀ
ਹਾਲੈਂਡ ਦੇ ਮੌਜੂਦਾ ਰਾਜਾ ਵਿਲੇਮ ਐਲੇਕਜ਼ੈਂਡਰ ਉਦੋਂ ਰਾਜਕੁਮਾਰ ਸਨ। ਉਹ 1999 'ਚ ਸਪੇਨ ਦੇ ਸੇਵਿਲੇ ਸ਼ਹਿਰ 'ਚ ਆਯੋਜਿਤ ਸਪ੍ਰਿੰਗ ਫੇਅਰ 'ਚ ਸ਼ਾਮਲ ਹੋਣ ਲਈ ਆਏ ਸਨ। ਮੈਕਸਿਮਾ ਉਦੋਂ ਬ੍ਰਿਟੇਨ ਦੇ ਕਲੇਨਵਾਰਟ ਬੇਂਸਨ ਦੇ ਨਿਊਯਾਰਕ ਦਫਤਰ 'ਚ ਕੰਮ ਕਰਦੀ ਸੀ। ਉਹ ਵੀ ਸੇਵਿਲੇ ਮੇਲਾ ਆਈ ਸੀ। ਇਸੇ ਮੇਲੇ 'ਚ ਦੋਵਾਂ ਦੀ ਮੁਲਾਕਾਤ ਹੋਈ ਸੀ। ਜਦੋਂ ਦੋਵੇਂ ਪਹਿਲੀ ਵਾਰ ਮਿਲੇ ਤਾਂ ਰਾਜਕੁਮਾਰ ਵਿਲੇਮ ਨੇ ਆਪਣੀ ਪਛਾਣ ਐਲੇਕਜ਼ੈਂਡਰ ਦੇ ਰੂਪ 'ਚ ਦੱਸੀ। ਉਸ ਵੇਲੇ ਮੈਕਸਿਮਾ ਨੂੰ ਪਤਾ ਹੀ ਨਹੀਂ ਸੀ ਕਿ ਉਹ ਇਕ ਰਾਜਕੁਮਾਰ ਨਾਲ ਮਿਲ ਰਹੀ ਹੈ। ਦੋ ਹਫਤੇ ਬਾਅਦ ਦੋਵੇਂ ਨਿਊਯਾਰਕ 'ਚ ਦੁਬਾਰਾ ਮਿਲੇ। ਬਾਅਦ 'ਚ ਜਦੋਂ ਮੈਕਸਿਮਾ ਨੂੰ ਪਤਾ ਲੱਗਿਆ ਕਿ ਵਿਲੇਮ ਹਾਲੈਂਡ ਦੇ ਰਾਜਕੁਮਾਰ ਹਨ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਵਿਲੇਮ ਬਹੁਤ ਸਾਦਗੀ ਨਾਲ ਮੈਕਸਿਮਾ ਨਾਲ ਮਿਲਦੇ ਸਨ।

PunjabKesari

ਜਦੋਂ ਪ੍ਰਿੰਸ ਵਿਲੇਮ ਨੇ ਮੈਕਸਿਮਾ ਨਾਲ ਵਿਆਹ ਦਾ ਐਲਾਨ ਕੀਤਾ ਤਾਂ ਹਾਲੈਂਡ ਦੇ ਰਾਜ ਪਰਿਵਾਰ 'ਚ ਭੂਚਾਲ ਆ ਗਿਆ। ਵਿਲੇਮ ਦੀ ਮਾਂ ਰਾਣੀ ਬਿਟ੍ਰਿਕਸ ਤੇ ਪਿਤਾ ਪਿੰ੍ਰਸ ਕਲਾਊਸ ਬਹੁਤ ਪਰੇਸ਼ਾਨ ਹੋ ਗਏ। ਇਕ ਲੈਟਿਨ ਅਮਰੀਕੀ ਦੇਸ਼ ਦੀ ਲੜਕੀ ਨੂੰ ਸ਼ਾਹੀ ਪਰਿਵਾਰ ਨੂੰਹ ਬਣਾਉਣ ਲਈ ਤਿਆਰ ਨਹੀਂ ਹੋਇਆ। ਇਸ ਨਾਲ ਵੀ ਇਕ ਵਿਵਾਦ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪਿਤਾ ਜਾਰਜ ਜਦੋਂ ਅਰਜਨਟੀਨਾ 'ਚ ਮੰਤਰੀ ਸਨ ਤਾਂ ਉਥੇ ਫੌਜੀ ਤਾਨਾਸ਼ਾਹੀ ਸੀ। ਜਨਰਲ ਰੇਨਾਲਡੋ ਬੇਨਿਟੋ ਬਿਗ੍ਰੇਨੇ ਨੇ 1976 'ਚ ਤਖਤਾਪਲਟ ਕਰ ਫੌਜ ਤਾਨਾਸ਼ਾਹੀ ਸਥਾਪਿਤ ਕੀਤੀ ਸੀ। 1983 ਤੱਕ ਉਥੇ ਫੌਜੀ ਸੱਤਾ ਰਹੀ ਸੀ। ਇਸੇ ਸਮੇਂ ਦੌਰਾਨ 30 ਹਜ਼ਾਰ ਤੋਂ ਵਧੇਰੇ ਲੋਕ ਲਾਪਤਾ ਹੋ ਗਏ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਹਾਲੈਂਡ 'ਚ ਗੈਰ-ਸੰਵਿਧਾਨਿਕ ਰਾਜਸ਼ਾਹੀ ਹੈ। ਰਾਜਾ ਦੇਸ਼ ਦਾ ਰਾਸ਼ਟਰ ਪ੍ਰਧਾਨ ਤਾਂ ਹੈ ਪਰ ਸ਼ਾਸਨ ਦੀਆਂ ਅਸਲ ਸ਼ਕਤੀਆਂ ਸੰਸਦ ਤੇ ਪ੍ਰਧਾਨ ਮੰਤਰੀ ਕੋਲ ਹਨ।

PunjabKesari

ਹਾਲੈਂਡ ਸਰਕਾਰ ਇਸ ਵਿਆਹ ਨੂੰ ਲੈ ਕੇ ਕਿਸੇ ਵੀ ਵਿਵਾਦ ਤੋਂ ਬਚਣਾ ਚਾਹੁੰਦੀ ਸੀ। ਤਦ ਸਰਕਾਰ ਵਲੋਂ ਸਟੇਟਸ ਜਨਰਲ ਨੇ ਇਕ ਪ੍ਰੋਫੈਸਰ ਨੂੰ ਅਰਜਨਟੀਨਾ ਭੇਜ ਕੇ ਮੈਕਸਿਮਾ ਦੇ ਮਾਮਲੇ ਦਾ ਪਤਾ ਲਾਉਣ ਦੇ ਲਈ ਕਿਹਾ। ਉਸ ਪ੍ਰੋਫੈਸਰ ਨੇ ਆਪਣੀ ਜਾਂਚ 'ਚ ਪਾਇਆ ਕਿ ਮੈਕਸਿਮਾ ਦੇ ਪਿਤਾ ਦਾ ਕਤਲੇਆਮ ਨਾਲ ਕੋਈ ਸਬੰਧ ਨਹੀਂ ਸੀ। ਸਟੇਟਸ ਜਨਰਲ ਨੇ ਵਿਆਹ ਲਈ ਲਿਖਿਤ ਮੰਜ਼ੂਰੀ ਦਿੱਤੀ ਸੀ। ਮੈਕਸਿਮਾ ਨੂੰ 2001 'ਚ ਹਾਲੈਂਡ ਦੀ ਨਾਗਰਿਕਤਾ ਦਿੱਤੀ ਗਈ। ਤਾਂ ਜਾ ਕੇ 2002 'ਚ ਮੈਕਸਿਮਾ ਦਾ ਵਿਆਹ ਪ੍ਰਿੰਸ ਵਿਲੇਨ ਨਾਲ ਹੋ ਸਕਿਆ। ਕੋਈ ਵਿਵਾਦ ਨਾ ਹੋਵੇ ਇਸ ਲਈ ਮੈਕਸਿਮਾ ਦੇ ਮਾਤਾ-ਪਿਤਾ ਇਸ ਵਿਆਹ 'ਚ ਨਹੀਂ ਆਏ ਸਨ। 2013 'ਚ ਵਿਲੇਨ ਐਲੇਕਜ਼ੈਂਡਰ ਦੇ ਰਾਜਾ ਬਣਨ ਤੋਂ ਬਾਅਦ ਮੈਕਸਿਮਾ ਹੁਣ ਹਾਲੈਂਡ ਦੀ ਮਹਾਰਾਣੀ ਬਣ ਗਈ ਹੈ ਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ।

PunjabKesari


Baljit Singh

Content Editor

Related News