ਬ੍ਰਿਟੇਨ ''ਚ ਕੋਰੋਨਾਵਾਇਰਸ ਦਾ ਖੌਫ: ਮਹਾਰਾਣੀ ਐਲਿਜ਼ਾਬੇਥ ਨੇ ਸਾਰੇ ਪ੍ਰੋਗਰਾਮ ਕੀਤੇ ਰੱਦ

03/18/2020 4:09:16 PM

ਲੰਡਨ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-ਦੂਜੀ ਨੇ ਅਗਲੇ ਕੁਝ ਮਹੀਨਿਆਂ ਦੇ ਲਈ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਹ ਵੀਰਵਾਰ ਨੂੰ ਲੰਡਨ ਸਥਿਤ ਆਪਣੇ ਘਰ ਬਕਿੰਘਮ ਪੈਲੇਸ ਨੂੰ ਛੱਡ ਕੇ ਕੁਝ ਸਮੇਂ ਲਈ ਵਿੰਡਸਰ ਕੈਸਲ ਵਿਚ ਰਹਿਣ ਲਈ ਜਾਵੇਗੀ।

ਦੇਸ਼ ਵਿਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਤੇ ਇਨਫੈਕਸ਼ਨ ਦੇ ਕਾਰਨ 71 ਲੋਕਾਂ ਦੀ ਮੌਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਮਹਾਰਾਣੀ ਅਗਲੇ ਮਹੀਨੇ 94 ਸਾਲ ਦੀ ਹੋ ਰਹੀ ਹੈ। ਉਹਨਾਂ ਨੂੰ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨੀ ਸੀ ਪਰ ਹੁਣ ਉਹ ਆਪਣੇ ਮੈਡੀਕਲ ਮਾਹਰਾਂ ਤੇ ਬ੍ਰਿਟੇਨ ਸਰਕਾਰ ਦੀ ਸਲਾਹ ਨਾਲ ਦੱਖਣ-ਪੂਰਬੀ ਇੰਗਲੈਂਡ ਵਿਚ ਸਥਿਤ ਵਿੰਡਸਰ ਵਿਚ ਆਪਣੇ ਸਮਾਂ ਗੁਜ਼ਾਰੇਗੀ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਫਿਲਹਾਲ ਜਾਰੀ ਰਹਿਣਗੀਆਂ ਪਰ ਅਹਤਿਆਤੀ ਦੇ ਤੌਰ 'ਤੇ ਉਹਨਾਂ ਦੇ ਹੋਰ ਪ੍ਰੋਗਰਾਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਬਕਿੰਘਮ ਪੈਲੇਸ ਤੋਂ ਜਾਰੀ ਬਿਆਨ ਮੁਤਾਬਕ ਮਹਾਰਾਣੀ ਤੈਅ ਸਮੇਂ ਤੋਂ ਇਕ ਹਫਤਾ ਪਹਿਲਾਂ ਹੀ ਈਸਟਰ ਦੇ ਲਈ ਵਿੰਡਸਰ ਕੈਸਲ ਚਲੀ ਜਾਵੇਗੀ। ਈਸਟਰ ਤੋਂ ਬਾਅਦ ਵੀ ਉਹਨਾਂ ਦੇ ਉਥੇ ਰਹਿਣ ਦੀ ਸੰਭਾਵਨਾ ਹੈ। 


Baljit Singh

Content Editor

Related News