ਕੋਰੋਨਾ ਵਾਇਰਸ ਕਾਰਨ ਮਹਾਰਾਣੀ ਦਾ ਬਕਿੰਘਮ ਪੈਲਸ ਮੁੜਨਾ ਅਜੇ ਮੁਸ਼ਕਿਲ

08/25/2020 1:09:19 PM

ਲੰਡਨ, (ਰਾਜਵੀਰ ਸਮਰਾ)- ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਕੋਰੋਨਾ ਵਾਇਰਸ ਕਾਰਨ ਵਿੰਡਸਰ ਕੈਸਲ 'ਚ ਰਹਿ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਜੇ ਉਨ੍ਹਾਂ ਦਾ ਬਕਿੰਘਮ ਪੈਲਸ ਵਿਚ ਮੁੜਨਾ ਮੁਸ਼ਕਲ ਹੈ। ਇਨ੍ਹੀਂ ਦਿਨੀਂ ਉਹ ਸਕਾਟਲੈਂਡ ਵਿਚਲੇ ਆਪਣੇ ਬਾਲਮੋਰਲ ਘਰ ਵਿਚ ਛੁੱਟੀਆਂ ਕੱਟਣ ਗਈ ਹੋਈ ਹੈ।

ਅਕਸਰ ਹੀ ਉਹ ਸਕਾਟਲੈਂਡ ਤੋਂ ਛੁੱਟੀਆਂ ਤੋਂ ਵਾਪਸ ਆ ਕੇ ਬਕਿੰਘਮ ਪੈਲਸ ਜਾਂਦੀ ਹੈ ਪਰ ਸ਼ਾਹੀ ਮਹੱਲ ਦੇ ਸੂਤਰਾਂ ਅਨੁਸਾਰ ਇਸ ਵਾਰ ਮਹਾਰਾਣੀ ਅਜਿਹਾ ਨਹੀਂ ਕਰੇਗੀ। 94 ਸਾਲਾ ਮਹਾਰਾਣੀ ਅਜੇ ਵਿੰਡਲਸ ਕੈਸਲ 'ਚ ਹੀ ਰਹੇਗੀ। 

ਦੱਸ ਦਈਏ ਕਿ 1953 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਮਹਾਰਾਣੀ ਇੰਨਾ ਲੰਮਾ ਸਮਾਂ ਬਕਿੰਘਮ ਪੈਲੇਸ ਤੋਂ ਦੂਰ ਹੈ। ਮਹਾਰਾਣੀ 19 ਮਾਰਚ ਤੋਂ ਵਿੰਡਸਰ ਕੈਸਲ ਵਿਚ ਆਪਣੇ ਪਤੀ ਡਿਊਕ ਆਫ਼ ਈਡਨਬਰਗ ਪ੍ਰਿੰਸ ਫਿਲਿਪ ਨਾਲ ਇਕਾਂਤਵਾਸ ਵਿਚ ਰਹਿ ਰਹੀ ਹੈ। ਸੂਤਰਾਂ ਅਨੁਸਾਰ ਮਹਾਰਾਣੀ ਦਾ ਲੋਕਾਂ ਨੂੰ ਮਿਲਣਾ ਸ਼ੁਰੂ ਕਰਨਾ ਅਜੇ ਸੰਭਵ ਨਹੀਂ ਹੈ ਅਤੇ ਇਸ ਸਾਲ ਬਕਿੰਘਮ ਪੈਲੇਸ ਜਾਣਾ ਮੁਸ਼ਕਿਲ ਲੱਗਦਾ ਹੈ।

Lalita Mam

This news is Content Editor Lalita Mam