ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ,  ਸੰਸਦੀ ਸੈਸ਼ਨ ਦਾ ਨਹੀਂ ਬਣ ਸਕੇ ਹਿੱਸਾ

06/22/2017 4:37:04 PM

ਲੰਡਨ— ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ ਪਤੀ ਪ੍ਰਿੰਸ ਫਿਲਿਪ ਨੂੰ ਅੱਜ ਭਾਵ ਵੀਰਵਾਰ ਨੂੰ ਲੰਡਨ ਸਥਿਤ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਪ੍ਰਿੰਸ ਫਿਲਿਪ ਇੰਫੈਕਸ਼ਨ ਕਾਰਨ ਬੀਮਾਰ ਹੋ ਗਏ ਸਨ ਅਤੇ ਸਾਵਧਾਨੀ ਦੇ ਤੌਰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 96 ਸਾਲਾ ਪਿੰ੍ਰਸ ਹਸਪਤਾਲ 'ਚ ਦੋ ਦਿਨ ਰਹੇ। ਉਹ ਪਹਿਲਾਂ ਤੋਂ ਹੀ ਇਨਫੈਕਸ਼ਨ ਦੇ ਸ਼ਿਕਾਰ ਸਨ, ਪ੍ਰੰਸ ਨੂੰ ਐਮਰਜੈਂਸੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 
ਫਿਲਹਾਲ ਪ੍ਰਿੰਸ ਦੀ ਬੀਮਾਰੀ ਕਾਰਨ ਇਹ ਸ਼ਾਹੀ ਜੋੜਾ ਬ੍ਰਿਟੇਨ ਦੀ ਨਵੀਂ ਸਰਕਾਰ ਦੇ ਪਹਿਲੇ ਸੰਸਦੀ ਸੈਸ਼ਨ ਦਾ ਹਿੱਸਾ ਨਹੀਂ ਬਣ ਸਕਿਆ ਅਤੇ ਇਸ ਦੌਰਾਨ ਮਹਾਰਾਣੀ ਵਲੋਂ ਉਨ੍ਹਾਂ ਦੇ ਪੁੱਤਰ ਪ੍ਰਿੰਸ ਚਾਰਲਸ ਨੇ ਇਹ ਜ਼ਿੰਮੇਵਾਰੀ ਨਿਭਾਈ।