ਜੇਕਰ ਕੈਨੇਡਾ ਵਿਚ ਕੰਮ ਦੀ ਤਲਾਸ਼ ਵਿਚ ਹੋ ਤਾਂ ਇਹ ਸੂਬਾ ਹੈ ਸਭ ਤੋਂ ਵਧੀਆ

06/13/2017 5:56:08 PM

ਮਾਂਟਰੀਅਲ— ਜੇਕਰ ਤੁਸੀਂ ਕੈਨੇਡਾ ਵਿਚ ਕੰਮ ਦੀ ਤਲਾਸ਼ ਵਿਚ ਹੋ ਤਾਂ ਕਿਊਬਿਕ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। ਅਸਲ ਵਿਚ ਕਿਊਬਿਕ ਦੀ ਬੇਰੁਜ਼ਗਾਰੀ ਦਰ ਬੀਤੇ ਇਕ ਦਹਾਕੇ ਦੀ ਤੁਲਨਾ ਵਿਚ ਸਭ ਤੋਂ ਹੇਠਾਂ ਪਹੁੰਚ ਗਈ ਹੈ। ਯਾਨੀ ਕਿ ਇੱਥੇ ਪਹਿਲਾਂ ਨਾਲੋਂ ਜ਼ਿਆਦਾ ਰੁਜ਼ਗਾਰ ਹੈ। ਇੱਥੇ ਮੂਲ ਰੂਪ ਨਾਲ 15 ਤੋਂ 54 ਸਾਲ ਦੇ ਕਾਮੇ, ਫੁੱਲ ਟਾਈਮ ਨੌਕਰੀਆਂ ਕਰ ਰਹੇ ਹਨ। ਕਿਊਬਿਕ ਵਿਚ ਸਿਰਫ 6 ਫੀਸਦੀ ਲੋਕ ਹੀ ਬੇਰੁਜ਼ਗਾਰ ਹਨ। ਇਹ ਅੰਕੜਾ 1976 ਦੇ ਬਾਅਦ ਤੋਂ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪਰਾਈਮ ਵਰਕਫੋਰਸ ਵਿਚ ਬੇਰੁਜ਼ਗਾਰੀ ਦੀ ਦਰ 5.8 ਫੀਸਦੀ ਹੈ। ਕਿਊਬਿਕ ਲਈ ਇਹ ਕਾਫੀ ਵਧੀਆ ਰਿਪੋਰਟ ਹੈ। ਪਰਾਈਮ ਉਮਰ ਵਰਗ ਲਈ ਕੈਨੇਡਾ ਵਿਚ ਬੀਤੇ ਸੱਤ ਮਹੀਨਿਆਂ ਵਿਚ 1,96,000 ਨੌਕਰੀਆਂ ਪੈਦਾ ਕੀਤਾ ਜਾ ਚੁੱਕੀਆਂ ਹਨ। ਕਿਊਬਿਕ ਦੇ ਮਰੀਅਨ ਅਤੇ ਮਾਂਟਰੀਅਲ ਵਿਚ ਰੁਜ਼ਗਾਰ ਦੀ ਦਰ ਵਧੀ ਹੈ। 

Kulvinder Mahi

This news is News Editor Kulvinder Mahi