ਕਿਊਬਿਕ ''ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 52 ਹਜ਼ਾਰ ਤੋਂ ਪਾਰ

06/05/2020 8:19:55 AM

ਮਾਂਟਰੀਅਲ— ਕੋਰੋਨਾ ਵਾਇਰਸ ਕਾਰਨ ਕੈਨੇਡਾ ਦੇ ਸੂਬੇ ਕਿਊਬਿਕ 'ਚ 91 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4,885 ਹੋ ਗਈ ਹੈ। ਉੱਥੇ ਹੀ, 259 ਹੋਰ ਨਵੇਂ ਮਾਮਲੇ ਆਉਣ ਨਾਲ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 52,000 ਤੋਂ ਪਾਰ ਨਿਕਲ ਗਈ ਹੈ। ਵੀਰਵਾਰ ਨੂੰ ਸੂਬੇ ਦੇ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ।


ਵਿਭਾਗ ਮੁਤਾਬਕ, ਕਿਊਬਿਕ 'ਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 52,143 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 17,336 ਦਰਜ ਕੀਤੀ ਗਈ। ਇਸ ਤੋਂ ਪਿਛਲੇ ਦਿਨ 17,098 ਲੋਕ ਠੀਕ ਹੋਏ ਸਨ। ਸੂਬੇ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਮੰਗਲਵਾਰ 12,444 ਕੋਵਿਡ-19 ਟੈਸਟ ਕੀਤੇ, ਜੋ ਇਸ ਤੋਂ ਪਿਛਲੇ ਟੈਸਟਿੰਗ ਵਾਲੇ ਦਿਨ ਤੋਂ 2,798 ਵੱਧ ਹਨ। ਕਿਊਬਿਕ ਰੋਜ਼ਾਨਾ ਦੋ ਦਿਨ ਪਹਿਲਾਂ ਦੇ ਅੰਕੜਿਆਂ ਦੀ ਰਿਪੋਰਟ ਦਿੰਦਾ ਹੈ।
ਉੱਥੇ ਹੀ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ 'ਚ ਕੋਰੋਨਾ ਵਾਇਰਸ ਮਾਮਲੇ ਘੱਟ ਰਹੇ ਹਨ ਪਰ ਹਾਲੇ ਵੀ ਇਸ ਦੀ ਲਪੇਟ 'ਚ ਬਾਹਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਚੰਗੀ ਗੱਲ ਹੈ ਕਿ ਕੈਨੇਡਾ ਦੇ ਕਈ ਹਿੱਸਿਆਂ 'ਚ ਮਾਮਲੇ ਬਹੁਤ ਘੱਟ ਦਰਜ ਹੋ ਰਹੇ ਹਨ ਅਤੇ ਕਈ ਜਗ੍ਹਾ ਰੁਕ ਵੀ ਰਿਹਾ ਹੈ ਪਰ ਕੁਝ ਥਾਵਾਂ 'ਤੇ ਹੁਣ ਵੀ ਨਵੇਂ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਹਨ। ਕੈਨੇਡਾ ਭਰ 'ਚ 91,000 ਤੋਂ ਵੱਧ ਕਨਫਰਮਡ ਮਾਮਲੇ ਹਨ ਪਰ ਕਿਊਬਿਕ ਤੇ ਓਂਟਾਰੀਓ ਤੋਂ ਬਾਹਰ ਨਵੇਂ ਮਾਮਲਿਆਂ ਦੀ ਗਿਣਤੀ 'ਚ ਰੋਜ਼ਾਨਾ ਕਮੀ ਦਰਜ ਕੀਤੀ ਜਾ ਰਹੀ ਹੈ।

Sanjeev

This news is Content Editor Sanjeev