ਈਰਾਨ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਇਕ ਵਿਅਕਤੀ ਦੀ ਮੌਤ ਤੇ 7 ਜ਼ਖਮੀ

05/08/2020 7:56:21 AM

ਤਹਿਰਾਨ - ਖਾੜੀ ਦੇਸ਼ ਈਰਾਨ ਵਿਚ ਵੀਰਵਾਰ ਰਾਤ ਸਮੇਂ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਈਰਾਨ ਦੇ ਭੂਚਾਲ ਕੇਂਦਰ ਅਨੁਸਾਰ, ਭੂਚਾਲ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 69 ਕਿਲੋ ਮੀਟਰ ਦੂਰ ਦਮਾਵੰਦ ਖੇਤਰ ਵਿਚ ਸਥਾਨਕ ਸਮੇਂ ਮੁਤਾਬਕ ਰਾਤ 12:48 ਵਜੇ ਆਇਆ । ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 7 ਲੋਕ ਜ਼ਖਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਕੋਈ ਖਬਰ ਨਹੀਂ ਮਿਲ ਸਕੀ।

ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਸੱਤ ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੇ ਝਟਕਿਆਂ ਨੇ ਤਹਿਰਾਨ ਵਿਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ, ਜਿਸ ਕਾਰਨ ਸੜਕਾਂ 'ਤੇ ਜਾਮ ਵਰਗੀ ਸਥਿਤੀ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਅਲਬਰਜ਼, ਕੁਮ, ਕਾਜ਼ਵਿਨ ਅਤੇ ਮਜੰਦਰਨ ਸੂਬਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Lalita Mam

This news is Content Editor Lalita Mam