ਕੰਪਿਊਟਰ ਨੂੰ ਬਹੁਤ ਨੇੜਿਓਂ ਸਿਰ ਝੁਕਾ ਕੇ ਦੇਖਣ ਨਾਲ ਗਰਦਨ ’ਤੇ ਪੈਂਦਾ ਦਬਾਅ

01/08/2019 12:36:37 AM

ਨਿਊਯਾਰਕ-ਕੀ ਤੁਸੀਂ ਕੰਪਿਊਟਰ ’ਤੇ ਕੰਮ ਦੇ ਕਾਰਨ ਸਿਰ ਜਾਂ ਗਰਦਨ ਦੀ ਦਰਦ ਤੋਂ ਪੀੜਤ ਹੋ? ਤੁਹਾਨੂੰ ਬੈਠਣ ਦੀ ਸਥਿਤੀ ਦਰਦ ਤੋਂ ਬਚਾਉਣ ’ਚ ਸਹਾਇਕ ਹੋ ਸਕਦੀ ਹੈ। ਕੰਪਿਊਟਰ ਨੂੰ ਬਹੁਤ ਨੇੜਿਓਂ ਸਿਰ ਝੁਕਾ ਕੇ ਦੇਖਣ ਨਾਲ ਗਰਦਨ ’ਤੇ ਦਬਾਅ ਪੈਂਦਾ ਹੈ, ਇਸ ਨਾਲ ਥਕਾਵਟ, ਸਿਰ ’ਚ ਦਰਦ, ਧਿਆਨ ’ਚ ਕਮੀ, ਮਾਸਪੇਸ਼ੀਆਂ ਤਨਾਅ  ’ਚ ਵਾਧਾ ਤੇ ਜ਼ਿਆਦਾ ਸਮੇਂ ਤੱਕ ਕੰਮ ਕਰਨ ਨਾਲ  ਰੀੜ੍ਹ  ਦੀ  ਹੱਡੀ ’ਤੇ ਜ਼ਖਮ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਰ ਮੋੜਨ ਦੀ ਸਮਰੱਥਾ ’ਚ ਕਮੀ ਆ ਸਕਦੀ ਹੈ। ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਇਰਿਕ ਪੇਪਰ ਨੇ ਕਿਹਾ ਕਿ ਜਦੋਂ ਤੁਹਾਡੀ ਬੈਠਣ ਦੀ ਸਥਿਤੀ ਸਿੱਧੀ ਹੁੰਦੀ ਹੈ ਤਾਂ ਤੁਹਾਡੀਆਂ ਪਿੱਛੇ ਦੀਆਂ ਮਾਸਪੇਸ਼ੀਆਂ ਤੁਹਾਡੇ ਸਿਰ ਤੇ ਗਰਦਨ ਦੇ ਭਾਰ ਨੂੰ ਸਹਾਰਾ ਦਿੰਦੀਆਂ ਹਨ। ਪੇਪਰ ਨੇ ਕਿਹਾ ਕਿ ਜਦੋਂ ਤੁਸੀਂ ਸਿਰ ਨੂੰ 45 ਡਿਗਰੀ ਦੇ ਕੋਣ ’ਤੇ ਅੱਗੇ ਕਰਦੇ ਹੋ ਤਾਂ ਤੁਹਾਡੀ ਗਰਦਨ ਇਕ ਆਧਾਰ  ਵਾਂਗ ਕੰਮ ਕਰਦੀ ਹੈ, ਇਹ ਇਕ ਲੰਬੇ ਲੀਵਰ ਦੇ ਭਾਰੀ ਵਸਤੂ ਚੁੱਕਣ ਵਾਂਗ ਹੈ। ਜਦੋਂ ਤੁਹਾਡੇ ਸਿਰ ਤੇ ਗਰਦਨ ਦਾ ਭਾਰ ਲੱਗਭਗ 45 ਪੌਂਡ ਦੇ ਬਰਾਬਰ ਹੋ ਜਾਂਦਾ ਹੈ।  ਇਸ ਲਈ ਮੋਢੇ ਅਤੇ ਪਿੱਠ ’ਚ ਦਰਦ ਤੇ ਗਰਦਨ ’ਚ ਅਕੜਾ ਹੋਵੇ ਤਾਂ ਪ੍ਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ।


Related News