ਇਕ ਵਾਰ ਮੁੜ ਰਾਸ਼ਟਰਪਤੀ ਦੀ ਦੌੜ ਸ਼ਾਮਲ ਹੋਣਗੇ ਪੁਤਿਨ, 2030 ਤਕ ਸੱਤਾ ’ਚ ਬਣੇ ਰਹਿਣ ਦੀ ਤਿਆਰੀ

11/07/2023 12:22:44 PM

ਮਾਸਕੋ (ਏ. ਐੱਨ. ਆਈ.) – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਚ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਪੁਤਿਨ ਦੇ ਇਸ ਫੈਸਲੇ ਨਾਲ ਉਹ 2030 ਤਕ ਸੱਤਾ ’ਚ ਬਣੇ ਰਹਿਣਗੇ ਅਤੇ ਰੂਸ ਦੀ ਅਗਵਾਈ ਕਰਨਗੇ। 1999 ’ਚ ਬੋਰਿਸ ਯੇਲਤਸਿਨ ਨੇ ਪੁਤਿਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੌਂਪਿਆ ਸੀ, ਜਿਸ ਦੇ ਬਾਅਦ ਤੋਂ ਪੁਤਿਨ ਹੀ ਜੋਸੇਫ ਸਟਾਲਿਨ ਦੇ ਬਾਅਦ ਕਿਸੇ ਵੀ ਹੋਰ ਰੂਸੀ ਸ਼ਾਸਕ ਦੀ ਤੁਲਨਾ ’ਚ ਼ਜ਼ਿਆਦਾ ਸਮੇਂ ਤਕ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ। ਇੱਥੋਂ ਤਕ ਲਿਓਨਿਦ ਬ੍ਰੇਝਾਨੇਵ ਦਾ ਕਾਰਜਕਾਲ ਵੀ 18 ਸਾਲਾਂ ਦੀ ਹੀ ਸੀ।

ਇਹ ਵੀ ਪੜ੍ਹੋ :   Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਜ਼ਿਕਰਯੋਗ ਹੈ ਕਿ ਪੁਤਿਨ 7 ਅਕਤੂਬਰ ਨੂੰ 71 ਸਾਲ ਦੇ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਪੁਤਿਨ ਦੇ ਫੈਸਲੇ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਸਲਾਹਕਾਰ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਦੀ ਤਿਆਰੀ ’ਚ ਲੱਗੇ ਹੋਏ ਹਨ। ਇਕ ਵਿਦੇਸ਼ੀ ਰਾਜਦੂਤ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੁਤਿਨ ਨੇ ਹਾਲ ਹੀ ’ਚ ਇਹ ਫੈਸਲਾ ਲਿਆ ਹੈ ਅਤੇ ਇਸ ਦਾ ਐਲਾਨ ਵੀ ਜਲਦੀ ਹੋਵੇਗਾ। ਹਾਲਾਂਕਿ ਕ੍ਰੇਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    PNB ਨੇ FD ਦਰਾਂ 'ਚ ਕੀਤਾ ਵਾਧਾ ਦਿੱਤੀਆਂ, ਜਾਣੋ ਇਸ ਸਾਲ Bank FD 'ਤੇ ਕਿੰਨਾ ਮਿਲੇਗਾ ਵਿਆਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

Harinder Kaur

This news is Content Editor Harinder Kaur