ਪੁਤਿਨ ਵੱਲੋਂ ਯੂਕ੍ਰੇਨ 'ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼

04/28/2022 3:14:05 PM

ਮਾਸਕੋ (ਏਜੰਸੀ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਵਿਚ ਪੱਛਮੀ ਦੇਸ਼ਾਂ ਦੇ ਦਖ਼ਲ ਦੇਣ 'ਤੇ 'ਬਿਜਲੀ ਦੀ ਤੇਜੀ' ਨਾਲ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪੁਤਿਨ ਨੇ ਬੁੱਧਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਪੱਛਮ ਉੱਤੇ ਰੂਸ ਦੀ "ਆਰਥਿਕ ਰੂਪ ਨਾਲ ਦਮ ਘੋਟਣ" ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, 'ਜੇਕਰ ਕੋਈ ਯੂਕ੍ਰੇਨ ਵਿੱਚ ਚੱਲ ਰਹੀਆਂ ਘਟਨਾਵਾਂ ਵਿੱਚ ਬਾਹਰੋਂ ਦਖ਼ਲ ਦੇਣ ਦਾ ਇਰਾਦਾ ਰੱਖਦਾ ਹੈ ਅਤੇ ਸਾਡੇ ਲਈ ਅਸਵੀਕਾਰਨਯੋਗ ਰਣਨੀਤਕ ਖ਼ਤਰਾ ਪੈਦਾ ਕਰਦਾ ਹੈ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼ ਹੋਵੇਗੀ।'

ਇਹ ਵੀ ਪੜ੍ਹੋ: ਮੈਕਸੀਕੋ 'ਚ ਸੀਮਿੰਟ ਪਲਾਂਟ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ

ਰੂਸ ਦੇ ਹਾਲ ਹੀ ਦੇ ਹਾਈਪਰਸੋਨਿਕ ਅਤੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਪ੍ਰੀਖਣਾਂ ਦਾ ਹਵਾਲਾ ਦਿੰਦੇ ਹੋਏ ਪੁਤਿਨ ਨੇ ਕਿਹਾ, 'ਸਾਡੇ ਕੋਲ ਇਸਦੇ ਲਈ ਸਾਰੇ ਉਪਕਰਨ ਹਨ - ਜਿਨ੍ਹਾਂ ਬਾਰੇ ਕੋਈ ਵੀ ਸ਼ੇਖ਼ੀ ਨਹੀਂ ਮਾਰ ਸਕਦਾ। ਅਸੀਂ ਸ਼ੇਖੀ ਨਹੀਂ ਮਾਰਾਂਗੇ। ਅਸੀਂ ਲੋੜ ਪੈਣ 'ਤੇ ਉਹਨਾਂ ਦੀ ਵਰਤੋਂ ਕਰਾਂਗੇ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਸਭ ਨੂੰ ਪਤਾ ਲੱਗੇ। ਇਸ ਸਬੰਧ ਵਿਚ ਸਾਰੇ ਫੈਸਲੇ ਲੈ ਲਏ ਜਾ ਚੁੱਕੇ ਹਨ।' ਬ੍ਰਿਟਿਸ਼ ਅਖ਼ਬਾਰ 'ਦਿ ਇੰਡੀਪੈਂਡੈਂਟ' ਨੇ ਕਿਹਾ ਕਿ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨੂੰ ਰੂਸ ਨਾਲ ਯੁੱਧ ਵਿਚ ਧੱਕ ਦਿੱਤਾ ਹੈ ਅਤੇ ਯੂਕ੍ਰੇਨ ਵਿਚ ਉਨ੍ਹਾਂ ਦੀਆਂ ਫੌਜਾਂ ਨੇ ਇਸ ਖੇਤਰ ਵਿਚ ਸਾਹਮਣੇ ਆਉਣ ਵਾਲੇ 'ਇੱਕ ਵੱਡੇ ਯੁੱਧ ਦੇ ਅਸਲ ਖ਼ਤਰੇ' 'ਤੇ ਲਗਾਮ ਲਗਾ ਦਿੱਤੀ ਹੈ। 

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਪੁਤਿਨ ਦਾ ਇਹ ਬਿਆਨ ਰੂਸ ਦੁਆਰਾ ICBM RS-28 ਸਰਮਤ ਦੇ ਪ੍ਰੀਖਣ ਦੀ ਘੋਸ਼ਣਾ ਦੇ ਇੱਕ ਹਫ਼ਤੇ ਬਾਅਦ ਆਇਆ ਹੈ। ਇਹ ਦੁਨੀਆ ਦੀਆਂ ਸਭ ਤੋਂ ਵਿਨਾਸ਼ਕਾਰੀ ਮਿਜ਼ਾਈਲਾਂ ਵਿੱਚੋਂ ਇੱਕ ਹੈ। 'ਦਿ ਇੰਡੀਪੈਂਡੈਂਟ' ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਹਵਾਲੇ ਨਾਲ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਪਰਮਾਣੂ ਯੁੱਧ ਦਾ ਖ਼ਤਰਾ ਹੁਣ ਕਾਫੀ ਵਧ ਗਿਆ ਹੈ, ਕਿਉਂਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨੀ ਫੌਜ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News