ਰੂਸ ਦੀਆਂ ਚੋਣਾਂ ''ਚ ਵਲਾਦੀਮੀਰ ਪੁਤਿਨ ਦੀ ਜਿੱਤ, ਰਿਕਾਰਡ 5ਵੀਂ ਵਾਰ ਬਣੇ ਦੇਸ਼ ਦੇ ਰਾਸ਼ਟਰਪਤੀ

03/18/2024 5:28:37 AM

ਇੰਟਰਨੈਸ਼ਨਲ ਡੈਸਕ- ਰੂਸ 'ਚ ਚੋਣਾਂ ਦੀ ਗਿਣਤੀ ਤੋਂ ਬਾਅਦ ਵਲਾਦੀਮੀਰ ਪੁਤਿਨ ਦਾ ਇਕ ਵਾਰ ਫ਼ਿਰ ਤੋਂ ਰਾਸ਼ਟਰਪਤੀ ਬਣਨਾ ਤੈਅ ਹੈ। ਇਹ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ 5ਵਾਂ ਕਾਰਜਕਾਲ ਹੋਣ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਜੋਸੇਫ਼ ਸਟਾਲਿਨ ਦੇ ਨਾਂ ਸਭ ਤੋਂ ਲੰਬੇ ਸਮੇਂ ਤੱਕ ਰੂਸ ਦੇ ਰਾਸ਼ਟਰਪਤੀ ਬਣਨ ਦਾ ਰਿਕਾਰਡ ਦਰਜ ਹੈ। 71 ਸਾਲਾ ਪੁਤਿਨ 5ਵੀਂ ਵਾਰ ਰਾਸ਼ਟਰਪਤੀ ਬਣਨ ਦੇ ਨਾਲ ਹੀ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਧ ਸਮੇਂ ਤੱਕ ਰਾਸ਼ਟਰਪਤੀ ਰਹਿਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲੈਣਗੇ। ਰੂਸ 'ਚ ਰਾਸ਼ਟਰਪਤੀ ਸ਼ਾਸਨਕਾਲ 6 ਸਾਲ ਦਾ ਹੁੰਦਾ ਹੈ। ਇਸ ਤਰ੍ਹਾਂ ਸਾਲ 2030 ਤੱਕ ਉਨ੍ਹਾਂ ਦੀ ਉਮਰ 77 ਸਾਲ ਹੋ ਜਾਵੇਗੀ ਤੇ ਉਹ 30 ਸਾਲ ਤੱਕ (5 ਵਾਰ) ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਜਾਣਗੇ। 

ਇਹ ਵੀ ਪੜ੍ਹੋ- ਮੂਸੇਵਾਲਾ ਦੀ ਹਵੇਲੀ 'ਚ ਮੁੜ ਆਈ 'ਸ਼ੁੱਭ' ਘੜੀ, ਛੋਟੇ ਸਿੱਧੂ ਦੇ ਜਨਮ 'ਤੇ ਪ੍ਰਸ਼ੰਸਕਾਂ ਤੋਂ ਨਹੀਂ ਸਾਂਭੀ ਜਾਂਦੀ ਖੁਸ਼ੀ 

ਕੇਂਦਰੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੋਟਾਂ ਦੀ ਗਿਣਤੀ ਅੰਕੜਿਆਂ ਅਨੁਸਾਰ ਲਗਭਗ 88 ਫ਼ੀਸਦੀ ਵੋਟਾਂ ਪੁਤਿਨ ਨੂੰ ਪਈਆਂ ਹਨ। ਇੰਨੇ ਵੱਡੇ ਫ਼ਰਕ ਨਾਲ ਚੋਣਾਂ ਜਿੱਤਣਾ ਆਪਣੇ-ਆਪ 'ਚ ਇਕ ਰਿਕਾਰਡ ਹੈ। ਇਸ ਤਰ੍ਹਾਂ ਉਨ੍ਹਾਂ ਦਾ 5ਵੀਂ ਵਾਰ ਰਾਸ਼ਟਰਪਤੀ ਬਣਨਾ ਤੈਅ ਹੈ। 

ਚੋਣ ਕਮਿਸ਼ਨ ਵੱਲੋਂ ਅੰਕੜੇ ਜਾਰੀ ਕੀਤੇ ਜਾਣ ਤੋਂ ਬਾਅਦ ਪੁਤਿਨ ਨੇ ਮਾਸਕੋ 'ਚ ਜੇਤੂ ਸਪੀਚ ਦਿੱਤੀ ਤੇ 5ਵੇਂ ਕਾਰਜਕਾਲ ਬਾਰੇ ਆਪਣੀ ਰਣਨੀਤੀ ਸਪੱਸ਼ਟ ਕੀਤੀ। ਆਪਣੇ ਸਮਰਥਕਾਂ ਸਾਹਮਣੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੇਸ਼ ਦੀ ਜਨਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ 'ਚ ਦੇਸ਼ ਦੇ ਵੋਟਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। 

ਇਹ ਵੀ ਪੜ੍ਹੋ- 5 ਦਿਨ ਪਹਿਲਾਂ ਕੈਨੇਡਾ ਗਏ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, ਫ਼ਿਰ ਬਣਾਈ ਵੀਡੀਓ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh