ਪੁਤਿਨ ਨੇ ਵਾਅਦਾ ਕੀਤਾ ਕਿ ਉਹ ਜ਼ੇਲੇਂਸਕੀ ਨੂੰ ਨਹੀਂ ਮਾਰਨਗੇ : ਬੇਟੇਨ

02/06/2023 12:27:20 PM

ਤੇਲ ਅਵੀਵ (ਭਾਸ਼ਾ)– ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ਸ਼ੁਰੂ ਹੋਣ ਦੇ ਸ਼ੁਰੂਆਤੀ ਦਿਨਾਂ ’ਚ ਦੋਵਾਂ ਦੇਸ਼ਾਂ ਵਿਚਾਲੇ ਥੋੜ੍ਹੇ ਸਮੇਂ ਲਈ ਵਿਚੋਲੇ ਵਜੋਂ ਕੰਮ ਕਰਨ ਵਾਲੇ ਇਸਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਵਾਅਦਾ ਲਿਆ ਸੀ ਕਿ ਉਹ ਆਪਣੇ ਯੂਕ੍ਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੇਂਸਕੀ ਨੂੰ ਨਹੀਂ ਮਾਰਨਗੇ।

ਸਾਬਕਾ ਪ੍ਰਧਾਨ ਮੰਤਰੀ ਬੇਨੇਟ ਅਚਾਨਕ ਜੰਗ ਦੇ ਸ਼ੁਰੂਆਤੀ ਹਫ਼ਤਿਆਂ ’ਚ ਵਿਚੋਲੇ ਬਣ ਗਏ ਸਨ ਤੇ ਜੰਗ ਦੌਰਾਨ ਪਿਛਲੇ ਸਾਲ ਮਾਰਚ ’ਚ ਪੁਤਿਨ ਨੂੰ ਮਿਲਣ ਵਾਲੇ ਕੁਝ ਪੱਛਮੀ ਨੇਤਾਵਾਂ ’ਚੋਂ ਇਕ ਸਨ। ਹਾਲਾਂਕਿ ਬੇਨੇਟ ਦੀ ਕੋਸ਼ਿਸ਼ ਬਹੁਤ ਸਫਲ ਨਹੀਂ ਹੋਈ ਤੇ ਨਤੀਜੇ ਵਜੋਂ ਜੰਗ ਅਜੇ ਵੀ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਮੁਸ਼ੱਰਫ ਨੂੰ ਕਰਾਚੀ 'ਚ ਕੀਤਾ ਜਾਵੇਗਾ ਸਪੁਰਕ-ਏ-ਖਾਕ

ਬੇਨੇਟ ਨੇ ਸ਼ਨੀਵਾਰ ਨੂੰ ਆਨਲਾਈਨ ਪੋਸਟ ਕੀਤੀ ਇਕ ਇੰਟਰਵਿਊ ’ਚ ਇਹ ਟਿੱਪਣੀਆਂ ਕੀਤੀਆਂ, ਜੋ ਲੜਾਈ ਦੇ ਸ਼ੁਰੂਆਤੀ ਦਿਨਾਂ ’ਚ ਸੰਘਰਸ਼ ਨੂੰ ਰੋਕਣ ਲਈ ਪਿਛਲੇ ਦਰਵਾਜ਼ੇ ਰਾਹੀਂ ਹੋਈ ਕੂਟਨੀਤੀ ਨੂੰ ਦਰਸਾਉਂਦੀ ਹੈ। ਬੇਨੇਟ ਨੇ ਪੰਜ ਘੰਟੇ ਦੀ ਇੰਟਰਵਿਊ ’ਚ ਵੱਖ-ਵੱਖ ਪਹਿਲੂਆਂ ’ਤੇ ਗੱਲ ਕੀਤੀ।

ਸਾਬਕਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਪੁਤਿਨ ਨੂੰ ਪੁੱਛਿਆ ਕਿ ਕੀ ਤੁਸੀਂ ਜ਼ੇਲੇਂਸਕੀ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹੋ? ਉਨ੍ਹਾਂ (ਪੁਤਿਨ) ਕਿਹਾ ਕਿ ਉਹ ਜ਼ੇਲੇਂਸਕੀ ਨੂੰ ਨਹੀਂ ਮਾਰਨਗੇ। ਫਿਰ ਮੈਂ ਕਿਹਾ ਕਿ ਜਿਥੋਂ ਤੱਕ ਮੈਂ ਸਮਝਦਾ ਹਾਂ ਤੁਸੀਂ ਵਾਅਦਾ ਕਰ ਰਹੇ ਹੋ ਕਿ ਤੁਸੀਂ ਜ਼ੇਲੇਂਸਕੀ ਨੂੰ ਨਹੀਂ ਮਾਰੋਗੇ, ਉਨ੍ਹਾਂ ਕਿਹਾ ਕਿ ਮੈਂ ਜ਼ੇਲੇਂਸਕੀ ਨੂੰ ਨਹੀਂ ਮਾਰਨ ਜਾ ਰਿਹਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh