ਟਰੰਪ-ਪੁਤਿਨ ਮੁਲਾਕਾਤ ਉੱਤੇ ਨਹੀਂ ਹੋਇਆ ਅੰਤਿਮ ਫੈਸਲਾ : ਰੈਕਸ ਟਿਲਰਸਨ

11/10/2017 5:26:19 PM

ਦਾਨਾਂਗ (ਏ.ਐਫ.ਪੀ.)- ਅਮਰੀਕੀ ਸਦਰ ਡੋਨਾਲਡ ਟਰੰਪ ਵੀਅਤਨਾਮ ਵਿਚ ਖੇਤਰੀ ਸ਼ਿਖਰ ਸੰਮੇਲਨ ਤੋਂ ਬਾਅਦ ਆਪਣੀ ਰੂਸੀ ਹਮਰੁਤਬਾ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਨਹੀਂ ਕਰਨਗੇ। ਵ੍ਹਾਈਟ ਹਾਊਸ ਨੇ ਅੱਜ ਉਕਤ ਜਾਣਕਾਰੀ ਦਿੱਤੀ। ਮਾਸਕੋ ਅਤੇ ਵਾਸ਼ਿੰਗਟਨ ਦਰਮਿਆਨ ਸਬੰਧਾਂ ਵਿਚ ਤਣਾਅ ਆ ਗਿਆ ਹੈ ਕਿਉਂਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਟਰੰਪ ਦੇ ਸਾਬਕਾ ਪ੍ਰਚਾਰ ਸਹਿਯੋਗੀ ਉੱਤੇ ਰੂਸ ਦੇ ਸਰਕਾਰੀ ਅਧਿਕਾਰੀਆਂ ਨਾਲ ਜੁੜਾਅ ਦਾ ਦੋਸ਼ ਲਗਾਏ ਹਨ। ਮਾਸਕੋ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਦੋਵੇਂ ਨੇਤਾ ਦਾਨਾਂਗ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਮੰਚ ਵਿਚ ਸ਼ਿਰਕਤ ਕਰ ਰਹੇ ਹਨ। ਸੰਮੇਲਨ ਤੋਂ ਬਾਅਦ ਦੋਹਾਂ ਦੀ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਨ। ਏਅਰਫੋਰਸ ਵਨ ਦੇ ਵੀਅਤਨਾਮ ਦੇ ਤਟੀਯ ਸ਼ਹਿਰ ਵਿਚ ਪਹੁੰਚਣ ਦੇ ਪਹਿਲਾਂ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਤਿਨ ਨਾਲ ਮੀਟਿੰਗ ਦੇ ਸਬੰਧ ਵਿਚ ਮੀਟਿੰਗ ਦੀ ਪੁਸ਼ਟੀ ਕਦੇ ਨਹੀਂ ਹੋਈ ਸੀ ਅਤੇ ਦੋਹਾਂ ਧਿਰਾਂ ਦੇ ਪ੍ਰੋਗਰਾਮਾਂ ਕਾਰਨ ਮੁਲਾਕਾਤ ਨਹੀਂ ਹੋਵੇਗੀ। ਫਿਲਹਾਲ ਮਾਸਕੋ ਸ਼ੁੱਕਰਵਾਰ ਨੂੰ ਦੋਹਾਂ ਨੇਤਾਵਾਂ ਵਿਚਾਲੇ ਸੰਭਾਵਿਤ ਮੁਲਾਕਾਤ ਦਾ ਆਯੋਜਨ ਕਰ ਰਿਹਾ ਹੈ। ਰੂਸੀ ਨਿਊਜ਼ ਏਜੰਸੀਆਂ ਨੇ ਪੁਤਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਦੇ ਹਵਾਲੇ ਤੋਂ ਕਿਹਾ ਕਿ ਅਜੇ ਤੱਕ ਸਪੱਸ਼ਟ ਨਹੀਂ ਹੈ। ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਉੱਤੇ ਰਜ਼ਾਮੰਦੀ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਰੂਸੀ ਡਿਪਲੋਮੈਟ ਯੂਰੀ ਉਸ਼ਾਕੋਵ ਨੇ ਕਲ ਰੂਸੀ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਦੋਵੇਂ ਨੇਤਾ ਮੀਟਿੰਗ ਕਰਨਗੇ ਅਤੇ ਸਮਾਂ ਅਤੇ ਜਗ੍ਹਾ ਬਾਰੇ ਵਿਚਾਰ-ਵਟਾਂਦਰਾ ਚਲ ਰਿਹਾ ਹੈ। ਪਰ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਇਸ ਉੱਤੇ ਅੰਤਿਮ ਫੈਸਲਾ ਨਹੀਂ ਹੋਇਆ ਹੈ। ਮਾਸਕੋ ਅਤੇ ਟਰੰਪ ਨੇ ਉਤਸਵ ਵਿਚ ਕਿਹਾ ਸੀ ਕਿ ਵਾਰਤਾ ਹੋ ਸਕਦੀ ਹੈ। ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਮੀਦ ਹੈ ਅਸੀਂ ਉੱਤਰ ਕੋਰੀਆ ਦੀ ਪ੍ਰਮਾਣੂ ਇੱਛਾ ਉੱਤੇ ਪੁਤਿਨ ਦੇ ਨਾਲ ਚਰਚਾ ਕਰਨਗੇ। ਚਾਰ ਦਿਨ ਬਾਅਦ ਰੂਸੀ ਡਿਪਲੋਮੈਟ ਯੂਰੀ ਊਸ਼ਾਕੋਵ ਨੇ ਰੂਸੀ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਦੋਵੇਂ ਨੇਤਾ ਮੀਟਿੰਗ ਕਰਨਗੇ ਅਤੇ ਸਮੇਂ ਤੇ ਜਗ੍ਹਾ ਬਾਰੇ ਵਿਚਾਰ-ਵਟਾਂਦਰਾ ਚਲ ਰਿਹਾ ਹੈ ਪਰ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਇਸ ਉੱਤੇ ਅੰਤਿਮ ਫੈਸਲਾ ਨਹੀਂ ਹੋਇਆ ਹੈ।