ਅਮਰੀਕਾ-ਈਰਾਨ ਤਣਾਅ ਵਿਚਾਲੇ ਸੀਰੀਆ ਪਹੁੰਚੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

01/08/2020 2:48:13 PM

ਮਾਸਕੋ- ਅਮਰੀਕਾ ਦੇ ਏਅਰਸਟ੍ਰਾਈਕ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਬਦਲੇ ਦੀ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ ਈਰਾਨ ਨੇ ਇਕ ਵਾਰ ਮੁੜ ਇਰਾਕ ਵਿਚ ਅਮਰੀਕੀ ਫੌਜੀਆਂ ਦੇ ਕੈਂਪ 'ਤੇ ਮਿਜ਼ਾਇਲ ਦਾਗੇ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਵਧ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਤੇ ਈਰਾਨ ਦੇ ਵਿਚਾਲੇ ਵਧ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣ ਅਹਿਮ ਕਦਮ ਚੁੱਕਿਆ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੈਰਾਨੀਜਨਕ ਤਰੀਕੇ ਨਾਲ ਸੀਰੀਆ ਦੀ ਯਾਤਰਾ ਦੌਰਾਨ ਆਪਣੇ ਸੀਰੀਆਈ ਹਮਰੁਤਬਾ ਬਸ਼ਰ ਅਲ-ਅਸਦ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਈਰਾਨ ਤੇ ਅਮਰੀਕਾ ਦੇ ਵਿਚਾਲੇ ਇਸੇ ਖੇਤਰ ਵਿਚ ਜੰਗ ਦੀ ਸੰਭਾਵਨਾ ਹੈ। ਰੂਸੀ ਰਾਸ਼ਟਰਪਤੀ ਦੀ ਇਹ ਪਹਿਲੀ ਦਮਿਸ਼ਕ ਤੇ ਸੀਰੀਆ ਦੀ ਦੂਜੀ ਅਧਿਕਾਰਿਤ ਯਾਤਰਾ ਹੈ। 9 ਸਾਲਾਂ ਤੋਂ ਸੀਰੀਆ ਵਿਚ ਜੰਗ ਜਾਰੀ ਹੈ। ਸੀਰੀਆ ਦੀ ਬਸ਼ਰ ਅਲ ਅਸਦ ਸਰਕਾਰ ਦਾ ਸਮਰਥਨ ਕਰਨ ਦੇ ਲਈ 2015 ਵਿਚ ਰੂਸੀ ਫੌਜ ਇਸ ਵਿਚ ਸ਼ਾਮਲ ਹੋਈ ਸੀ।

ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਦੇ ਸਾਹਮਣੇ ਰੂਸੀ ਫੌਜ ਦੇ ਕਮਾਂਡਰ ਨੇ ਫੌਜ ਦੀਆਂ ਤਿਆਰੀਆਂ ਦਾ ਬਿਓਰਾ ਲਿਆ। ਸੀਰੀਆਈ ਰਾਸ਼ਟਰਪਤੀ ਨੇ ਪੁਤਿਨ ਨਾਲ ਹੱਥ ਮਿਲਾਉਣ ਦੀ ਇਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਪਣੇ ਬਿਆਨ ਵਿਚ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਤੇ ਸੀਰੀਆ ਵਿਚ ਸ਼ਾਂਤੀਪੂਰਨ ਜੀਵਨ ਦੀ ਬਹਾਲੀ ਵਿਚ ਰੂਸ ਤੇ ਰੂਸੀ ਨੇਤਾ ਦੀ ਮਦਦ ਲਈ ਧੰਨਵਾਦ। ਉਥੇ ਹੀ ਪੁਤਿਨ ਦੇ ਹਵਾਲੇ ਨਾਲ ਇਸ ਦੌਰੇ ਨੂੰ ਲੈ ਕੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅਸਦ ਦੇ ਨਾਲ ਆਪਣੀ ਗੱਲਬਾਤ ਵਿਚ ਪੁਤਿਨ ਨੇ ਕਿਹਾ ਕਿ ਅਸੀਂ ਹੁਣ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਸੀਰੀਆਈ ਦਾ ਰਾਸ਼ਟਰ ਦਰਜਾ ਤੇ ਦੇਸ਼ ਦੀ ਖੇਤਰੀ ਅਖੰਡਤਾ ਨੂੰ ਬਹਾਲ ਕਰਨ ਦੀ ਦਿਸ਼ਾ ਵਿਚ ਇਕ ਵੱਡੀ ਦੂਰੀ ਤੈਅ ਕਰ ਲਈ ਹੈ।

Baljit Singh

This news is Content Editor Baljit Singh