ਚੀਨ ''ਚ ਜਿਨਪਿੰਗ ਦੇ ਵਫਾਦਾਰਾਂ ਦੀ ਪਛਾਣ ਲਈ ''ਸ਼ੁੱਧੀਕਰਣ ਮੁਹਿੰਮ'' ਸ਼ੁਰੂ

03/03/2021 9:20:05 PM

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਾਰਜਕਾਲ 2023 ਵਿੱਚ ਖ਼ਤਮ ਹੋ ਰਿਹਾ ਹੈ।  ਉਹ 8 ਸਾਲ ਤੋਂ ਸੱਤਾ ਵਿੱਚ ਹਨ। ਅਜਿਹੇ ਵਿੱਚ ਉਨ੍ਹਾਂ ਨੇ ਸੱਤਾ 'ਤੇ ਪਕੜ ਬਣਾਏ ਰੱਖਣ ਲਈ ਸ਼ੁੱਧੀਕਰਣ ਮੁਹਿੰਮ ਛੇੜ ਦਿੱਤੀ ਹੈ। ਹਾਲਾਂਕਿ ਚੀਨ ਵਿੱਚ ਸੱਤਾ ਦੇ ਸਿਖਰ 'ਤੇ ਬੈਠੇ ਲੋਕਾਂ ਦਾ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼ੀ ਹੁਣ ਇਸ ਸੋਚ ਨੂੰ ਬਦਲਨ ਲਈ ਮਾਓ ਵਰਗੀ ਸੁਧਾਰ ਮੁਹਿੰਮ ਚਲਾ ਰਹੇ ਹਨ। ਜਿਨਪਿੰਗ ਨੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਚੀਨੀ ਰਾਜਨੀਤੀ ਦੀ ਗੰਦੀ ਦੁਨੀਆ ਨੂੰ ਸਾਫ਼ ਕਰ ਉਸ ਦਾ ਸ਼ੁੱਧੀਕਰਣ ਕੀਤਾ ਜਾਵੇ ਪਰ ਇਹ ਕੰਮ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਲੱਗਭੱਗ ਹਰ ਹਫਤੇ ਨਵੇਂ ਘਪਲੇ ਸਾਹਮਣੇ ਆ ਰਹੇ ਹੈ, ਜਿਸ ਕਾਰਨ ਸੱਤਾਧਾਰੀ ਕੰਮਿਉਨਿਸਟ ਪਾਰਟੀ ਅਤੇ ਆਮ ਲੋਕਾਂ ਦੇ ਵਿੱਚ ਦਰਾਰ ਵੱਧਦੀ ਜਾ ਰਹੀ ਹੈ।

27 ਫਰਵਰੀ ਨੂੰ ਕੰਮਿਉਨਿਸਟ ਪਾਰਟੀ ਨੇ ਐਲਾਨ ਕੀਤਾ ਕਿ ਉਹ ਬਹੁ-ਇੰਤਜ਼ਾਰਤ ਸ਼ੁੱਧੀਕਰਣ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਦੌਰਾਨ ਕੰਮਿਉਨਿਸਟ ਪਾਰਟੀ ਅਤੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਪ੍ਰਤੀ ਵਫਾਦਾਰੀ ਨਹੀਂ ਰੱਖਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਵੇਗੀ। ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਾਰਜਕਾਲ 2023 ਵਿੱਚ ਪੂਰਾ ਹੋਣਾ ਹੈ ਪਰ ਉਨ੍ਹਾਂ ਨੇ ਸੱਤਾ 'ਤੇ ਪਕੜ ਬਣਾਏ ਰੱਖਣ ਲਈ ਸ਼ੁੱਧੀਕਰਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ  । 8 ਸਾਲ ਤੋਂ ਚੋਟੀ ਦੇ ਅਹੁਦੇ 'ਤੇ ਬਣੇ ਜਿਨਪਿੰਗ ਦੀ ਇਹ ਕਵਾਇਦ ਘਰੇਲੂ ਸਕਿਊਰਿਟੀ ਫੋਰਸ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦੌਰਾਨ ਕੰਮਿਉਨਿਸਟ ਪਾਰਟੀ ਅਤੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਪ੍ਰਤੀ ਵਫਾਦਾਰੀ ਨਹੀਂ ਰੱਖਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati