ਮੈਰਾਥਨ ਦੌੜ ''ਚ ਭਾਗ ਲੈ ਕੇ ਪੰਜਾਬੀ ਗੱਭਰੂ, ਗਰਚਾ ਨੇ ਵਧਾਇਆ ਪੰਜਾਬੀਆਂ ਦਾ ਮਾਣ

11/03/2017 4:31:24 AM

ਇੰਗਲੈਂਡ (ਰਾਜਵੀਰ ਸਮਰਾ)- ਬਰਤਾਨੀਆ ਦੇ ਸ਼ਹਿਰ ਲੈਸਟਰ ਦੇ ਵਿਕਟੋਰੀਆ ਪਾਰਕ ਤੋਂ ਬੀਤੇ ਦਿਨ ਇਕ ਮੈਰਾਥਨ ਦੌੜ ਕਰਵਾਈ ਗਈ, ਲਗਭਗ 21 ਕਿਲੋਮੀਟਰ ਲੰਮੀ ਇਸ ਮੈਰਾਥਨ ਦੌੜ ਵਿਚ ਕੁੱਲ 2018 ਦੌੜਾਕ ਸ਼ਾਮਿਲ ਹੋਏ। ਇਸ ਮੈਰਾਥਨ ਦੌੜ ਵਿਚ ਸ਼ਾਮਿਲ ਹੋਏ ਲੈਸਟਰ ਦੇ ਉੱਘੇ ਪੰਜਾਬੀ ਗਾਇਕ ਜੀ ਐਸ. ਗਰਚਾ ਨੇ ਦੌੜ ਵਿਚੋਂ 59ਵਾਂ ਸਥਾਨ ਪ੍ਰਾਪਤ ਕਰ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ, ਇਹ ਮੈਰਾਥਨ ਦੌੜ ਲੈਸਟਰ ਦੇ ਵਿਕਟੋਰੀਆ ਪਾਰਕ ਤੋ ਸ਼ੁਰੂ ਹੋ ਕੇ ਸ਼ਾਮ ਨੂੰ ਵਿਕਟੋਰੀਆ ਪਾਰਕ ਵਿਖੇ ਸਮਾਪਤ ਹੋਈ।