ਪੰਜਾਬੀ ਵਿਰਸਾ 2022 ਨੇ ਸਿਡਨੀ ਨੂੰ ਰੰਗਿਆ ਪੰਜਾਬ ਦੇ ਰੰਗ 'ਚ (ਤਸਵੀਰਾਂ)

10/16/2022 11:24:45 AM

ਸਿਡਨੀ (ਸਨੀ ਚਾਂਦਪੁਰੀ):- ਪੰਜਾਬ ਦੇ ਮਕਬੂਲ ਗਾਇਕ ਅਤੇ 25 ਸਾਲ ਤੋ ਵੀ ਵੱਧ ਸਮੇਂ ਤੋਂ ਆਪਣੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਭਰਾ ਕਮਲ ਹੀਰ ਅਤੇ ਸੰਗਤਾਰ ਨਾਲ ਪੰਜਾਬੀ ਵਿਰਸਾ 2022 ਸ਼ੋਅ ਦੌਰਾਨ ਸਿਡਨੀ ਵਿੱਚ ਰੌਣਕਾਂ ਲਾਈਆਂ। ਵਾਰਿਸ ਭਰਾਵਾਂ ਦੀ ਤਿੱਕੜੀ ਨੇ ਸਿਡਨੀ ਦੇ ਵਿਟਲਮ ਲੇਜਰ ਸੈਂਟਰ ਲਿਵਰਪੂਲ ਵਿੱਚ ਪੰਜਾਬੀ ਵਿਰਸਾ 2022 ਦੀ ਪੇਸ਼ਕਾਰ ਦਿੱਤੀ। ਵਿਨਿੰਗ ਸਮਾਈਲ ਡੈਂਟਲ ਸਰਜਰੀ ਵਾਰਿਸ ਭਰਾਵਾਂ ਨੇ ਸ਼ੋਅ ਦਾ ਆਗਾਜ਼ ਧਾਰਮਿਕ ਗੀਤ ਨਾਲ ਕੀਤਾ। 

ਤਿੰਨਾਂ ਭਰਾਵਾਂ ਵੱਲੋਂ ਪੇਸ਼ਕਾਰੀ ਦੌਰਾਨ ‘ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ’ ਗੀਤ ਰਾਹੀਂ  ਸਿੱਧੂ ਮੂਸੇਵਾਲਾ,ਦੀਪ ਸਿੱਧੂ,ਸੰਦੀਪ ਨੰਗਲ ਅੰਬੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਕਮਲ ਹੀਰ ਦੇ ਆਉਣ ਨਾਲ ਸ਼ੋਅ ਦਾ ਮਾਹੌਲ ਹੋਰ ਵੀ ਆਨੰਦਮਈ ਹੋ ਗਿਆ। ਕਮਲ ਹੀਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਦਿੱਤਾ। ਉਹਨਾਂ ਟੇਸ਼ਨ, ਜਿੰਦੇ ਨੀ ਜਿੰਦੇ, ਕਿਵੇਂ ਭੁੱਲਾਂ, ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ, ਦੇ ਨਾਲ ਦਰਸ਼ਕਾਂ ਨੂੰ ਬੰਨ੍ਹ ਦਿੱਤਾ। ਕਮਲ ਹੀਰ ਦੇ ਬਹੁਤ ਹੀ ਮਕਬੂਲ ਗੀਤ “ਕੁੜੀਏ ਨੀ ਸੱਗੀ ਫੁੱਲ ਵਾਲੀਏ” ਦੀ ਫ਼ਰਮਾਇਸ਼ ਵਾਰ ਵਾਰ ਦਰਸ਼ਕਾਂ ਵੱਲੋਂ ਕੀਤੀ ਗਈ ਜੋ ਉਹਨਾਂ ਬੜੇ ਹੀ ਨਿਮਰਤਾ ਨਾਲ ਸਵੀਕਾਰੀ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਅਮਰੀਕੀ ਕੰਪਨੀ ਨੇ 200 ਲੋਕਾਂ ਨੂੰ ਜ਼ਿੰਦਾ ਜਮਾਇਆ, ਕਈ ਸੌ ਸਾਲ ਬਾਅਦ ਕਰੇਗੀ ਸੁਰਜੀਤ

ਕਮਲ ਹੀਰ ਦੀ ਪੇਸ਼ਕਾਰੀ ਤੋਂ ਬਾਅਦ ਪੰਜਾਬੀ ਗਾਇਕੀ ਦੇ ਵਾਰਿਸ ਮਨਮੋਹਨ ਵਾਰਿਸ ਦੇ ਆਉਣ ਤੇ ਲੋਕਾਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਮਨਮੋਹਨ ਵਾਰਿਸ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਹਨਾਂ ਕੋਕਾ, ਕੋਕੇ ਦੇ ਚਮਕਾਰੇ, ਓਦੋਂ  ਦਿੱਲ ਗੱਭਰੂ ਦਾ, ਸ਼ੀਸ਼ਾ, ਪਿੰਡ ਮੇਰਾ ਚੇਤੇ ਆ ਗਿਆ, ਗਜਰੇ ਗੋਰੀ ਦੇ, ਕਿਤੇ ਕੱਲੀ ਬਹਿ ਕਿ ਸੋਚੀ ਨੀ, ਤੇਰਾ ਕੋਕਾ ਕਰਕੇ ਧੋਖਾ ਆਦਿ ਹਿੱਟ ਗੀਤਾਂ ਨਾਲ ਸਮਾਂ ਬੰਨਿਆ।ਇਸ ਮੌਕੇ ਸ਼ੋਅ ਦੇ ਔਰਗੇਨਾਈਜਰ ਵਿਨਿੰਗ ਸਮਾਈਲ ਡੈਂਟਲ ਸਰਜਰੀ ਵਾਲੇ ਡਾਕਟਰ ਰਮਨ ਔਲ਼ਖ ਨੇ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬੀ ਲੋਕ ਵਿਦੇਸ਼ਾਂ ਦੀ ਧਰਤੀ 'ਤੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਵਿਰਸੇ ਨਾਲ ਜੋੜ ਸਕਣ। 

ਉਹਨਾਂ ਵਾਰਿਸ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਸ਼ੋਅ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਾਰਿਸ ਭਰਾਵਾਂ ਦੀ ਗਾਇਕੀ ਪੰਜਾਬੀਆਂ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦੀ ਰਹੀ ਹੈ ਤੇ ਕਰਦੀ ਰਹੇਗੀ । ਇਸ ਮੌਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਵਿਨਿੰਗ ਸਮਾਈਲ ਡੈਂਟਲ ਸਰਜਰੀ ਵੱਲੋਂ ਇਸ ਸ਼ੋਅ ਦੀਆਂ 50 ਸਿਲਵਰ ਸੀਟਾਂ ਮੁਫ਼ਤ ਰੱਖੀਆਂ ਗਈਆਂ ਸਨ। ਇਸ ਮੌਕੇ ਸ਼ੋਅ ਦੇ ਔਰਗੇਨਾਈਜਰ ਡਾਕਟਰ ਰਮਨ ਔਲ਼ਖ, ਡਾਕਟਰ ਸਮਰੀਨ ਕੌਰ, ਅਮਿਤ ਚੌਹਾਨ, ਰਾਜ ਚੌਹਾਨ, ਕਮਲ ਬੈਂਸ, ਨਵਰਾਜ ਔਜਲਾ, ਹਰਿੰਦਰ ਸਿੰਘ, ਮਨੀ, ਗਗਨ ਮਾਨ, ਗੋਰਕੀ ਸਿੰਘ, ਗੈਰੀ ਗਰੇਵਾਲ਼, ਰਾਜਨ ਓਹਰੀ ਆਦਿ ਨਾਲ ਸਨ।

Vandana

This news is Content Editor Vandana