ਪੰਜ ਸਾਲਾਂ ''ਚ ਆਸਟ੍ਰੇਲੀਆ ''ਚ ਦੁੱਗਣੀ ਹੋਈ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ

06/27/2017 4:59:11 PM

ਸਿਡਨੀ— ਆਸਟ੍ਰੇਲੀਆ ਵਿਚ 300 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਪੰਜਾਬੀ ਅਜਿਹੀ ਭਾਸ਼ਾ ਹੈ, ਜਿਸ ਦਾ ਦਾਇਰਾ ਇੱਥੇ ਤੇਜ਼ੀ ਨਾਲ ਵਧ ਰਿਹਾ ਹੈ। ਆਸਟ੍ਰੇਲੀਆ ਵਿਚ ਬੀਤੇ ਪੰਜ ਸਾਲਾਂ ਵਿਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇੱਥੇ ਹੁਣ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,496 ਹੈ, ਜੋ ਕੁੱਲ ਜਨਸੰਖਿਆ ਦਾ 0.6  ਫੀਸਦੀ ਹੈ। ਇਸ ਤੋਂ ਪਹਿਲਾਂ ਹੋਈ ਮਰਦਮ ਸ਼ੁਮਾਰੀ ਵਿਚ ਇਹ ਗਿਣਤੀ 71,229 ਸੀ। 
ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਮੁੱਖ ਤੌਰ 'ਤੇ ਮੈਂਡਰੀਨ, ਅਰਬੀ, ਕਾਂਟੋਨੇਸੀ ਅਤੇ ਵੀਅਤਨਾਮੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 72.7 ਫੀਸਦੀ ਆਸਟ੍ਰੇਲੀਅਨ ਘਰਾਂ ਵਿਚ ਇੰਗਲਿਸ਼ ਬੋਲਦੇ ਹਨ। ਆਸਟ੍ਰੇਲੀਆ ਵਿਚ ਹਿੰਦੀ ਭਾਸ਼ਾ ਬੋਲਣ ਵਾਲਿਆਂ ਦਾ ਦਾਇਰਾ ਵੀ ਵਧਿਆ ਹੈ। ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 1,11,351 ਤੋਂ ਵਧ ਕੇ 1,59,652 ਹੋ ਗਈ ਹੈ।

Kulvinder Mahi

This news is News Editor Kulvinder Mahi