ਪੰਜਾਬੀ ਸੱਥ ਮੈਲਬੋਰਨ ਆਸਟ੍ਰੇਲੀਆ ਵਲੋਂ ਪਹਿਲਾ ਪੰਜਾਬੀ ਕਵੀ ਦਰਬਾਰ ਆਯੋਜਿਤ

04/22/2019 11:42:25 AM

ਮੈਲਬੋਰਨ, (ਮਨਦੀਪ ਸੈਣੀ)- ਬੀਤੇ ਦਿਨੀਂ 19 ਅਪ੍ਰੈਲ, 2019 ਨੂੰ 'ਪੰਜਾਬੀ ਸੱਥ ਮੈਲਬੋਰਨ ਆਸਟ੍ਰੇਲੀਆ' ਵਲੋਂ ਪਹਿਲਾ ਪੰਜਾਬੀ ਕਵੀ ਦਰਬਾਰ ਸੱਥ ਦੀ ਸੇਵਾਦਾਰ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਹਿ ਵਿਖੇ ਕਰਾਇਆ ਗਿਆ , ਇਸ ਪ੍ਰੋਗਰਾਮ ਦੌਰਾਨ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਭਾਰਤ ਦੇ ਕਵੀਆਂ ਨੇ ਆਪਣੀ ਰਚਨਾ ਰਾਹੀਂ ਰੰਗ ਬੰਨ੍ਹੇ। ਪ੍ਰੋਗਰਾਮ ਦੀ ਪ੍ਰਧਾਨਗੀ ਆਸਟ੍ਰੇਲੀਅਨ ਪੰਜਾਬੀ ਸੱਥ ਦੇ ਸਰਪ੍ਰਸਤ ਗਿਆਨੀ ਸੰਤੋਖ ਸਿੰਘ ਜੀ ਵਲੋਂ ਕੀਤੀ ਗਈ ਤੇ ਸਟੇਜ ਦੀ ਸੇਵਾ ਕਵਿੱਤਰੀ ਮਧੂ ਸ਼ਰਮਾ ਨੇ ਨਿਭਾਈ ।
ਪੰਜਾਬੀ ਸੱਥ ਮੈਲਬਰਨ ਦੇ ਸੰਚਾਲਕ ਬਿੱਕਰ ਬਾਈ ਜੀ ਨੇ ਸਭ ਦਾ ਸੁਆਗਤ ਕਰਦਿਆਂ ਸਾਰੇ ਹੀ ਹਾਜ਼ਰੀਨ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਦੌਰਾਨ ਕੁਲਜੀਤ ਕੌਰ ਗ਼ਜ਼ਲ ਦਾ ਨਵਾਂ ਗ਼ਜ਼ਲ ਸੰਗ੍ਰਹਿ 'ਇਹ ਪਰਿੰਦੇ ਸਿਆਸਤ ਨਹੀਂ ਜਾਣਦੇ' ਵੀ ਲੋਕ ਅਰਪਣ ਕੀਤਾ ਗਿਆ ।
ਹਾਜ਼ਰ ਹੋਣ ਵਾਲੇ ਲੇਖਕਾਂ ਤੇ ਬੁੱਧੀਜੀਵੀਆਂ ਦੇ ਨਾਮ ਇਸ ਤਰਾਂ ਹਨ :
ਗਿਆਨੀ ਸੰਤੋਖ ਸਿੰਘ ਜੀ , ਹਰਪ੍ਰੀਤ ਸਿੰਘ ਤਲਵੰਡੀ ਖੁੰਮਣ, ਮਧੂ ਸ਼ਰਮਾ ,ਰਮਾਂ ਸੇਖੋਂ ,ਬਿਕਰਮਜੀਤ  ਸਿੰਘ ਸੇਖੋਂ ,ਚੰਨ  ਅਮਰੀਕ , ਜੱਸੀ ਧਾਲੀਵਾਲ ,ਤੇਜਿੰਦਰ  ਭੰਗੂ ,ਕੇਵਲ ਸਿੰਘ ਸੰਧੂ , ਗੁਰਜੀਤ ਕੌਰ , ਨਿਊਜ਼ੀਲੈਂਡ ਤੋਂ ਪਰਮਜੀਤ  ਸਿੰਘ (ਸਨੀ ਸਿੰਘ ), ਅਮਰੀਕ ਸਿੰਘ ਨਿਊਜ਼ੀਲੈਂਡ , ਪਰਮਿੰਦਰ ਸਿੰਘ ਪਾਪਾਟੋਏਟੋਏ  ,ਪ੍ਰਵੇਸ਼  ਕਸ਼ਿਅਪ  ,ਹਰਜਿੰਦਰ  ਸਿੰਘ ਬਸਿਆਲਾ  ,ਰੁਪਿੰਦਰ ਸੋਜ਼ , ਜਿੰਦਰ ਮੈਲਬੋਰਨ ਤੋਂ ,ਬਿਕਰਮਜੀਤ ਸਿੰਘ ਮਟਰਾਂ ਨਿਊਜ਼ੀਲੈਂਡ ਤੇ ਗਾਇਕ ਲੱਕੀ ਦਿਓ ।
ਲੇਖਕਾਂ ਨੇ ਅੱਧੀ ਰਾਤ ਤੱਕ ਮਹਿਫ਼ਿਲ ਜਮਾਈ ਰੱਖੀ ਤੇ ਸਭ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸੱਥ ਵਿੱਚ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ । ਇਸ ਸ਼ਾਮ ਦੀ ਮਹਿਫ਼ਲ ਦੇ ਅੰਤ ਵਿੱਚ ਟੀਮ ਵੱਲੋਂ ਆਪਣੀ ਰਚਨਾ ਸੁਣਾਉਣ ਵਾਲੇ ਸਾਰੇ ਹੀ ਹਾਜਿਰ ਰਚਨਾਕਾਰਾਂ ਨੂੰ ਪੰਜਾਬੀ ਸੱਥ ਮੈਲਬੋਰਨ ਦਾ ਯਾਦ ਚਿੰਨ੍ਹ ਭੇਟਾ ਕੀਤਾ ਗਿਆ । ਕੁੱਲ ਮਿਲਾ ਕੇ ਪੰਜਾਬੀ ਸੱਥ ਮੈਲਬੋਰਨ ਦੀ ਇਹ ਸੱਥ ਕਾਮਯਾਬ ਹੋ ਨਿੱਬੜੀ ।