ਮਾਣ ਵਾਲੀ ਗੱਲ, ਨਿਊਜ਼ੀਲੈਂਡ 'ਚ ਪੰਜਾਬੀ ਮੂਲ ਦਾ ਵਿਅਕਤੀ ਲੜੇਗਾ ਪਾਰਲੀਮੈਂਟ ਦੀਆਂ ਚੋਣਾਂ

08/22/2023 5:22:59 PM

ਆਕਲੈਂਡ (ਸੁਮੀਤ ਭੱਲਾ)- ਨਿਊਜ਼ੀਲੈਂਡ ਦੀ ਵਿੱਤੀ ਰਾਜਧਾਨੀ ਆਕਲੈਂਡ ਸ਼ਹਿਰ ਦੇ ਨਿਵਾਸੀ ਨਵਤੇਜ ਰੰਧਾਵਾ ਪੇਨਮੈਓਰ-ਉਟਾਹੂਹੂ ਖੇਤਰ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ। ਉਹ ਆਪਣੇ ਹਲਕੇ ਵਿਚ ਪਿਛਲੇ 2 ਦਹਾਕੇ ਤੋਂ ਲੋਕਾਂ ਦੀ ਸੇਵਾ ਵਿਚ ਵਿੱਚਰ ਰਹੇ ਹਨ। ਨਵਤੇਜ ਰੰਧਾਵਾ ਨੇ ਆਕਲੈਂਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਵੱਖੋ-ਵੱਖਰੇ ਕਾਰਪੋਰੇਟ ਅਦਾਰਿਆਂ ਵਿਚ ਨੌਕਰੀ ਕੀਤੀ ਅਤੇ ਹੁਣ ਮੌਜੂਦਾ ਸਮੇਂ ਵਿਚ ਉਹ ਸਥਾਨਕ ਪੰਜਾਬੀ ਰੇਡੀਓ ਸਟੇਸ਼ਨ ਦੇ ਮੁਖ ਸੰਚਾਲਕ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਆਜ਼ਾਦੀ ਅੰਦੋਲਨ ਨਾਲ ਜੁੜਿਆ ਲੰਡਨ ਦਾ ਇਤਿਹਾਸਕ 'ਇੰਡੀਆ ਕਲੱਬ' ਹੋਵੇਗਾ ਬੰਦ 

ਰੰਧਾਵਾ ਪਰਿਵਾਰ ਨੂੰ ਨਿਊਜ਼ੀਲੈਂਡ ਵਿਚ ਆਇਆਂ 100 ਤੋਂ ਵੱਧ ਸਾਲ ਹੋ ਗਏ ਹਨ। ਇਹਨਾਂ ਦੇ ਪੜ੍ਹਦਾਦਾ ਜੀ ਨੇ ਸੰਨ 1920 ਵਿਚ ਪੰਜਾਬ ਤੋਂ ਪਰਵਾਸ ਕੀਤਾ ਅਤੇ ਇਥੇ ਆਕੇ ਖੇਤੀਬਾੜੀ ਕਰਕੇ ਆਪਣਾ ਜੀਵਨ ਗੁਜਾਰਿਆ। ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਪਰ ਇਸ ਪਰਿਵਾਰ ਨੇ ਪੰਜਾਬੀ ਵਿਰਸੇ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਨਾਲ ਅੱਜ ਪੰਜਵੀ ਪੀੜ੍ਹੀ ਦੇ ਪਰਿਵਾਰਿਕ ਮੈਂਬਰ ਵੀ ਰਵਾਨਗੀ ਨਾਲ ਪੰਜਾਬੀ ਭਾਸ਼ਾ ਵਿਚ ਸੰਚਾਰ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana