ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਧੀ,  ਪੁੱਜੀ ਇਸ ਸਥਾਨ ਉੱਤੇ

07/09/2017 11:28:43 AM

ਮੈਲਬੌਰਨ— ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਪੰਜਾਬੀ ਬੋਲੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿਚ ਸਾਹਮਣੇ ਆਏ ਨਤੀਜਿਆਂ ਮੁਤਾਬਕ ਆਸਟਰੇਲੀਆ ਵਿਚ ਸਭ ਤੋਂ ਵਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਪੰਜਾਬੀ 7ਵੇਂ ਨੰਬਰ 'ਤੇ ਹੈ। 
ਆਸਟਰੇਲੀਆ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,499 ਹੈ, ਜਿਨ੍ਹਾਂ 'ਚ ਤਕਰੀਬਨ 40 ਫੀਸਦੀ ਇਕੱਲੇ ਵਿਕਟੋਰੀਆ ਵਿਚ ਰਹਿੰਦੇ ਹਨ। ਇਸ ਤੋਂ ਬਾਅਦ ਪੱਛਮੀ ਆਸਟਰੇਲੀਆ ਅਤੇ ਦੱਖਣੀ ਆਸਟਰੇਲੀਆ ਦਾ ਨੰਬਰ ਆਉਂਦਾ ਹੈ, ਜਿੱਥੇ ਸਭ ਤੋਂ ਵਧ ਪੰਜਾਬੀ ਬੋਲੀ ਜਾਂਦੀ ਹੈ। ਇਕੱਲੇ ਮੈਲਬੌਰਨ 'ਚ 1.2 ਫੀਸਦੀ ਲੋਕ ਪੰਜਾਬੀ ਬੋਲਦੇ ਹਨ। ਵੱਡੀ ਗਿਣਤੀ 'ਚ ਇੱਥੇ ਬੋਲੀ ਜਾਣ ਵਾਲੀ ਪੰਜਾਬੀ ਇੱਥੋਂ ਦੀ ਹਰਮਨ ਪਿਆਰੀ ਭਾਸ਼ਾ ਬਣ ਗਈ ਹੈ। ਅੱਜ ਤੋਂ 5 ਦਹਾਕੇ ਪਹਿਲਾਂ 1966 ਵਿਚ ਹੋਈ ਜਨਗਣਨਾ ਮੁਤਾਬਕ ਆਸਟਰੇਲੀਆ ਵਿਚ ਮਹਿਜ 2 ਫੀਸਦੀ ਲੋਕ ਸਨ ਪਰ ਹੁਣ ਤਾਜ਼ਾ ਜਨਗਣਨਾ ਵਿਚ ਭਾਰਤੀਆਂ ਵਲੋਂ ਪਾਇਆ ਯੋਗਦਾਨ ਕਾਬਿਲ-ਏ-ਤਾਰੀਫ ਹੈ।