ਕੈਲੀਫੋਰਨੀਆ ਯੂਨੀਵਰਸਿਟੀ "ਚ ਲੱਗਣਗੀਆਂ ਪੰਜਾਬੀ ਭਾਸ਼ਾ ਦੀਆਂ ਕਲਾਸਾਂ

01/08/2021 1:50:48 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਯੂਨੀਵਰਸਿਟੀ (ਯੂ. ਸੀ.) ਵਿਚ ਹੁਣ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਵੀ ਲੱਗਣਗੀਆਂ। ਪੰਜਾਬੀ ਭਾਸ਼ਾ ਦੇ ਪਾਠਕ੍ਰਮ ਨੂੰ ਯੂਨੀਵਰਸਿਟੀ ਪ੍ਰਣਾਲੀ ਵਿਚ ਪੜ੍ਹਾਇਆ ਜਾਵੇਗਾ। ਯੂ. ਸੀ. ਡੇਵਿਸ ਸਿੱਖ ਸੱਭਿਆਚਾਰਕ ਸੰਸਥਾ ਅਨੁਸਾਰ, ਸਿਸਟਮ ਵਾਈਡ ਪੰਜਾਬੀ ਕਲਾਸਾਂ ਯੂ. ਸੀ. ਦਫ਼ਤਰ ਤੋਂ ਇਕ ਗ੍ਰਾਂਟ ਰਾਹੀਂ ਕੀਤੀ ਫੰਡਿੰਗ ਰਾਹੀਂ ਸੰਭਵ ਹੋਈਆਂ ਹਨ। 

ਯੂ. ਸੀ. ਡੇਵਿਸ ਵਿਚ ਸਰਦੀਆਂ ਦੀ ਤਿਮਾਹੀ ਲਈ ਵਰਚੁਅਲ ਕਲਾਸਾਂ ਸੋਮਵਾਰ ਤੋਂ ਸ਼ੁਰੂ ਹੋ ਗਈਆਂ ਹਨ। ਯੂ. ਸੀ. ਡੇਵਿਸ ਸਾਊਥ ਏਸ਼ੀਆ ਸਟੱਡੀਜ਼ ਦੇ ਪ੍ਰੋਫੈਸਰ ਨਿਕੋਲ ਰੰਗਨਾਥ ਅਨੁਸਾਰ ਐਲੀਮੈਂਟਰੀ ਪੰਜਾਬੀ ਲਈ ਕੋਰਸ ਖੁੱਲ੍ਹਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਇਸ ਦੇ ਦਾਖ਼ਲੇ ਭਰ ਗਏ ਸਨ ,ਜਿਸ ਵਿਚ 800 ਤੋਂ ਵੱਧ ਪੰਜਾਬੀ-ਅਮਰੀਕੀ ਵਿਦਿਆਰਥੀ ਦਾਖ਼ਲ ਹੋਏ ਹਨ । ਦੱਸ ਦਈਏ ਕੇਂਦਰੀ ਵੈਲੀ ਵਿਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 

ਯੂਨੀਵਰਸਿਟੀ ਅਨੁਸਾਰ ਪੰਜਾਬੀ ਭਾਸ਼ਾ ਦੀ ਜਾਣਕਾਰੀ ਨਾ ਹੋਣ ਵਾਲਿਆਂ ਲਈ ਐਲੀਮੈਂਟਰੀ ਪੰਜਾਬੀ ਕੋਰਸ ਖੁੱਲ੍ਹਾ ਹੈ ।ਇਸ ਕੋਰਸ ਦਾ ਉਦੇਸ਼ ਸਿਲੇਬਸ ਦੇ ਵਰਣਨ ਅਨੁਸਾਰ ਕਲਾਸ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਨਾ ਅਤੇ ਲਿਖਣਾ ਸਿਖਾਉਣ ਦੇ ਨਾਲ ਪੰਜਾਬੀ ਵਿਚ ਮੁੱਢਲੀ ਗੱਲਬਾਤ ਕਰਨ ਨੂੰ ਸੌਖਾ ਬਣਾਉਣਾ ਵੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਯੂ. ਸੀ. ਸਕੂਲ ਵਿਚ ਪੰਜਾਬੀ ਭਾਸ਼ਾ ਦੇ ਕੋਰਸ ਪੇਸ਼ ਕੀਤੇ ਜਾ ਰਹੇ ਹਨ । ਯੂ.ਸੀ. ਬਰਕਲੇ ਪਹਿਲਾਂ ਹੀ ਵੱਖ-ਵੱਖ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਦੀ ਪੇਸ਼ਕਸ਼ ਦੇ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਹਰ ਯੂ. ਸੀ. ਕੈਂਪਸ ਪੰਜਾਬੀ ਪਾਠਕ੍ਰਮ ਦੀ ਗਾਰੰਟੀ ਦੇਵੇਗਾ।

Lalita Mam

This news is Content Editor Lalita Mam