ਬੈਲਜੀਅਮ ''ਚ ਕ੍ਰਿਸਮਿਸ ਮੌਕੇ ਪੰਜਾਬੀ ਨੌਜਵਾਨ ਨੇ ਵੰਡੇ ਮੁਫਤ ਪੀਜ਼ੇ

12/31/2019 1:16:16 PM

ਰੋਮ, (ਕੈਂਥ)— ਬੈਲਜੀਅਮ ਦੇ ਸ਼ਹਿਰ ਤੀਲਤ ਵਿਖੇ ਸਫਲ ਪੀਜਿਰੀਏ ਰੈਸਟੋਰੈਂਟ ਦੇ ਮਾਲਕ ਪੰਜਾਬੀ ਨੌਜਵਾਨ ਜਸਪ੍ਰੀਤ ਸਿੰਘ ਜਗਪਾਲ ਨੇ ਕ੍ਰਿਸਮਿਸ ਮੌਕੇ 300 ਪੀਜ਼ੇ ਮੁਫਤ ਵੰਡੇ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਘੱਟ ਆਮਦਨ ਵਾਲੇ ਲੋੜਵੰਦ ਗੋਰੇ ਪਰਿਵਾਰਾਂ ਨੂੰ ਤਿਓਹਾਰ ਮੌਕੇ ਉਨ੍ਹਾਂ ਦੀ ਮਰਜੀ ਦੇ 300 ਪੀਜ਼ੇ ਵੰਡੇ। ਉਸ ਸਮੇਂ ਲੋਕਾਂ ਦੇ ਚਿਹਰੇ 'ਤੇ ਬਹੁਤ ਖੁਸ਼ੀ ਝਲਕ ਰਹੀ ਸੀ।
ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ 'ਕਿਰਤ ਕਰੋ ਤੇ ਵੰਡ ਛਕੋ' ਦਾ ਫਲਸਫਾ ਸਾਨੂੰ ਸਾਡੇ ਪੁਰਖਿਆਂ ਤੋਂ ਮਿਲਿਆ ਹੈ ਤੇ ਜ਼ਰੂਰਤ ਹੈ ਕਿ ਇਸ ਫਲਸਫੇ ਨੂੰ ਹਰ ਉਸ ਜਗ੍ਹਾ ਲਾਗੂ ਕਰਨ ਦੀ ਜਿੱਥੇ-ਜਿੱਥੇ ਅਸੀਂ ਰਹਿ ਰਹੇ ਹਾਂ ਤਾਂਕਿ ਪੂਰੀ ਦੁਨੀਆ ਬਾਬੇ ਨਾਨਕ ਦੇ ਇਸ ਅਣਮੁੱਲੇ ਸਿਧਾਂਤ ਨੂੰ ਜਾਣ ਅਤੇ ਮਾਣ ਸਕੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਉਪਰਾਲੇ ਬਾਅਦ ਬੈਲਜੀਅਮ ਦੇ ਕਈ ਸਕੂਲਾਂ ਨੇ ਜਸਪ੍ਰੀਤ ਸਿੰਘ ਨੂੰ ਭਾਸ਼ਣ ਲਈ ਸਕੂਲਾਂ ਵਿੱਚ ਬੁਲਾ ਕੇ ਵੰਡ ਛਕਣ ਦੇ ਸੰਦੇਸ਼ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਸੀ ਜੋ ਸਾਡੇ ਭਾਈਚਾਰੇ ਲਈ ਵੱਡੀ ਪ੍ਰਾਪਤੀ ਹੈ।