ਟ੍ਰੇਨ ਤੇ ਟਰੱਕ ਦੀ ਟੱਕਰ, ਪੰਜਾਬੀ ਨੌਜਵਾਨ ਵਿਰੁੱਧ ਮਾਮਲਾ ਦਰਜ਼

09/13/2019 11:44:59 PM

ਬਰੈਂਪਟਨ (ਵੈਬ ਡੈਸਕ)- ਉਨਟਾਰੀਓ ਦੇ ਗੁਇਲਫ਼ ਇਲਾਕੇ ਵਿਚ ਬੀਤੇ ਦਿਨੀਂ ਇਕ ਪੰਜਾਬੀ ਨੌਜਵਾਨ ਦੇ ਟਰੱਕ ਦੀ ਟ੍ਰੇਨ ਨਾਲ ਟੱਕਰ ਹੋ ਗਈ। ਜਿਸ ਕਾਰਨ ਪੰਜਾਬੀ ਨੌਜਵਾਨ ਹਰਮਨ ਸਿੰਘ ਜ਼ਖਮੀ ਹੋ ਗਿਆ। ਪੁਲਸ ਵਲੋਂ ਤੁਰੰਤ ਹਰਮਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਚ ਪਿੱਛੋਂ ਪੁਲਸ ਵਲੋਂ 25 ਸਾਲਾ ਹਰਮਨ ਸਿੰਘ ਪਾਬਲਾ ਵਿਰੁੱਧ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ। ਜਿਸ ਪਿੱਛੋਂ ਹਰਮਨ ਦਾ ਮਾਮਲਾ ਅਦਾਲਤ ਵਿਚ ਪੁੱਜ ਗਿਆ ਹੈ। ਗੁਐਲਫ਼ ਸਥਿਤ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹਰਮਨ ਸਿੰਘ ਦੀ ਪੇਸ਼ੀ 16 ਅਕਤੂਬਰ ਨੂੰ ਹੋਵੇਗੀ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਦੱਸਿਆ ਕਿ ਇਹ ਹਾਦਸਾ 14 ਅਗਸਤ ਨੂੰ ਗੁਐਲਫ਼ ਦੇ ਦੱਖਣ ਵੱਲ ਸਥਿਤ ਪਜ਼ਲਿੰਚ ਕਸਬੇ ਦੀ ਕਨਸੈਸ਼ਨ ਰੋਡ 7 'ਤੇ ਉਸ ਵੇਲੇ ਵਾਪਰਿਆ ਸੀ ਜਦੋਂ ਪੱਛਮ ਵੱਲ ਜਾ ਰਹੇ ਡੰਪ ਟਰੱਕ ਦੀ ਇਕ ਟ੍ਰੇਨ ਨਾਲ ਟੱਕਰ ਹੋ ਗਈ ਸੀ।  


Arun chopra

Content Editor

Related News