ਕੈਨੇਡਾ ''ਚ ਲੁੱਟਾਂ-ਖੋਹਾਂ ਦੇ ਦੋਸ਼ ’ਚ 19 ਸਾਲਾ ਪੰਜਾਬੀ ਸਮੇਤ 2 ਗ੍ਰਿਫ਼ਤਾਰ

08/07/2021 10:50:26 AM

ਬਰੈਂਪਟਨ : 23 ਜੁਲਾਈ 2021 ਅਤੇ 4 ਅਗਸਤ 2021 ਦਰਮਿਆਨ ਬਰੈਂਪਟਨ ਸ਼ਹਿਰ ਵਿਚ 5 ਪ੍ਰਚੂਨ ਲੁੱਟਾਂ ਹੋਈਆਂ, ਜਿਨ੍ਹਾਂ ਵਿਚ ਬਰੈਂਪਟਨ ਵਿਚ 4 ਕਾਰਜੈਕਿੰਗ ਡਕੈਤੀਆਂ, ਟੋਰਾਂਟੋ ਸ਼ਹਿਰ ਵਿਚ ਇਕ ਪ੍ਰਚੂਨ ਲੁੱਟ, ਕੈਲੇਡਨ ਸ਼ਹਿਰ ਵਿਚ ਇਕ ਪ੍ਰਚੂਨ ਲੁੱਟ ਅਤੇ ਇਕ ਵਾਊਗਨ ਸ਼ਹਿਰ ’ਚ ਵਿਚ ਹੋਈ ਪ੍ਰਚੂਨ ਲੁੱਟ ਸ਼ਾਮਲ ਹੈ। ਸਾਰੀਆਂ ਲੁੱਟਾਂ-ਖੋਹਾਂ ਦੌਰਾਨ ਸ਼ੱਕੀ ਚਾਕੂ ਅਤੇ ਨਕਲੀ ਹਥਿਆਰਾਂ ਨਾਲ ਲੈਸ ਸਨ। ਪੂਰੀ ਜਾਂਚ ਤੋਂ ਬਾਅਦ ਪੁਲਸ ਨੇ 5 ਅਗਸਤ 2021 ਨੂੰ 2 ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਚੋਂ 2 ਲੁੱਟਾਂ-ਖੋਹਾਂ ਵਿਚ ਸ਼ਾਮਲ ਤੀਜਾ ਸ਼ੱਕੀ ਅਜੇ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਿਹਾ ਹੈ। 

ਜਾਂਚ ਕਰਤਾਵਾਂ ਨੇ ਬਰੈਂਪਟਨ ਦੇ 19 ਸਾਲਾ ਸਾਹਿਬਦੀਪ ਸਿੰਘ ’ਤੇ ਦੋਸ਼ ਲਗਾਏ ਹਨ। ਸਾਹਿਬਦੀਪ 2020 ਤੋਂ ਵੱਖ-ਵੱਖ ਡਕੈਟੀਆਂ ਨਾਲ ਜੁੜੇ ਮਾਮਲਿਆਂ ਵਿਚ ਪਹਿਲਾਂ ਹੀ ਰਿਹਾਈ ’ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਲਸ ਨੇ ਬਰੈਂਪਟਨ ਸ਼ਹਿਰ ਤੋਂ ਇਕ 17 ਸਾਲਾ ਨੌਜਵਾਨ ’ਤੇ ਦੋਸ਼ ਲਗਾਏ ਹਨ।


cherry

Content Editor

Related News