ਬਾਈ ਸੁਰਜੀਤ ਦੀ ਆਵਾਜ਼ 'ਚ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾਉਂਦਾ ਗੀਤ ਰਲੀਜ਼

02/11/2019 1:56:49 PM

ਫਰਿਜ਼ਨੋ, (ਰਾਜ ਗੋਗਨਾ )— ਪੁਰਾਤਨ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਲੋਕਾਂ 'ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਵਧ ਗਿਆ ਹੈ। ਅੱਜ ਦੇ ਸਮਾਜ 'ਚ ਪੁਰਾਣੇ ਪੰਜਾਬ ਵਾਲੀ ਗੱਲ ਨਹੀਂ ਲੱਭਦੀ। ਪੰਜਾਬ ਦੇ ਬਦਲਦੇ ਹੋਏ ਇਸੇ ਦੁਖਾਂਤ ਅਤੇ ਹਾਲਤਾਂ ਨੂੰ ਅਦਾਕਾਰ ਅਤੇ ਗਾਇਕ ਬਾਈ ਸੁਰਜੀਤ ਨੇ ਆਪਣੇ ਗੀਤ 'ਪੰਜਾਬ' ਰਾਹੀਂ ਬਹੁਤ ਹੀ ਨਵੇਕਲੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਗੀਤ ਵਿੱਚ ਟੁੱਟ ਰਹੇ ਪਿਆਰ ਅਤੇ ਇਨਸਾਨੀ ਰਿਸ਼ਤਿਆਂ ਵਿੱਚ ਪੈ ਰਹੀਆਂ ਤਰੇੜਾਂ ਦਾ ਦਰਦ ਹੈ। ਇਸ ਦਾ ਮਕਸਦ ਪੁਰਾਤਨ ਪੀੜੀ ਨੂੰ ਨਾਲ ਰੱਖਦੇ ਹੋਏ, ਅੱਜ ਦੇ ਨੌਜਵਾਨ ਵਰਗ ਨੂੰ ਵੀ ਨਾਲ ਜੋੜਨਾ ਹੈ। ਇਸ ਗੀਤ ਨੂੰ ਪ੍ਰਸਿੱਧ ਫਿਲਮੀ ਗੀਤਕਾਰ ਬੌਬੀ ਤੰਗੜਾਵਾਲਾ ਨੇ ਲਿਖਿਆ ਅਤੇ ਸੰਗੀਤ ਜੱਸੀ ਭੋਗਲ ਦਾ ਹੈ। ਇਸ ਨੂੰ 'ਡਰੀਮ ਵਨ ਫਿਲਮਜ਼' ਅਤੇ 'ਸਿਵਮ ਕਰੇਸਨ' ਵਲੋਂ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਸਾਹਿਤਕ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ 'ਫਰਿਜ਼ਨੋ ਡਰੀਮਜ਼ ਸਟੂਡੀਊ' ਦੇ ਹਾਲ ਵਿੱਚ ਰਿਲੀਜ਼ ਕੀਤਾ ਗਿਆ।

ਇਸ ਵਿਸ਼ੇਸ਼ ਸਮਾਗਮ 'ਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਨੇ ਰਲ ਕੇ ਪੰਜਾਬੀਅਤ ਬਾਰੇ ਵਿਚਾਰਾਂ ਕੀਤੀਆਂ। ਇਸ ਦੌਰਾਨ ਇੱਥੋਂ ਦੇ ਨਾਮਵਰ ਗਾਇਕਾਂ, ਗੀਤਕਾਰਾਂ ਅਤੇ ਸਹਿਯੋਗੀਆਂ ਨੇ ਹਾਜ਼ਰੀ ਭਰੀ। ਗਾਇਕਾਂ ਵਿੱਚ ਧਰਮਵੀਰ ਥਾਂਦੀ, ਰਾਜੇਸ਼ ਰਾਜੂ, ਬੱਲੂ ਸਿੰਘ, ਤੇਜ਼ੀ ਪੱਡਾ,  ਗੁੱਲੂ ਸਿੱਧੂ ਬਰਾੜ, ਗਾਇਕਾ ਜੋਤ ਰਣਜੀਤ ਆਦਿ ਦੇ ਨਾਂ ਸ਼ਾਮਲ ਹਨ ਜਦ ਕਿ ਬਾਕੀ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਬੁਲਾਰਿਆਂ 'ਚ ਫਿਲਮ ਡਾਇਰੈਕਟਰ ਅਤੇ ਅਦਾਕਾਰ ਗੁਰਦੀਸ ਪੰਜਾਬੀ, ਗੀਤਕਾਰ, ਗਾਇਕ ਅਤੇ ਫਿਲਮ ਡਾਇਰੈਕਟਰ ਮਲਕੀਤ ਮੀਤ ਤੋਂ ਇਲਾਵਾ ਤਰਨ ਸਿੰਘ, ਖਾਦਿਮ ਹੁਸ਼ੈਨ, ਜਸਵੰਤ ਮਹਿੰਮੀ, ਜਿੰਮੀ ਸਿੰਘ, ਪਰਮਜੀਤ ਸਿੰਘ, ਸੰਨਦੀਪ ਸੰਨੀ ਮੈਹਿਤ, ਜਸਬੀਰ ਸਰਾਏ,  ਅੰਮ੍ਰਿਤ ਗਰੇਵਾਲ, ਰੇਡੀਓ ਹੋਸ਼ਟ ਸੁੱਖੀ ਹੇਅਰ ਆਦਿਕ ਦੇ ਨਾਂ ਸਾਮਲ ਹਨ। ਸਟੇਜ ਸੰਚਾਲਨ ਅਦਾਕਾਰ ਅਤੇ ਗਾਇਕ ਬੱਲੂ ਸਿੰਘ ਨੇ ਬਾਖੂਬੀ ਕੀਤਾ। ਅੰਤ ਬਾਈ ਸੁਰਜੀਤ ਨੇ ਸਮੂਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।