ਜਾਪਾਨ ''ਚ ਪਬਲਿਕ ਸਰਵਿਸ ਦੀਆਂ ਸੇਵਾਵਾਂ ਫਿਰ ਤੋਂ ਹੋਣਗੀਆਂ ਸ਼ੁਰੂ

05/03/2020 7:57:22 PM

ਟੋਕੀਓ - ਜਾਪਾਨ ਵਿਚ ਦੇਸ਼ ਵਿਆਪੀ ਸਿਹਤ ਐਮਰਜੰਸੀ ਦੇ ਵਧਣ ਦੀ ਸੰਭਾਵਨਾ ਵਿਚਾਲੇ ਕੁਝ ਪਬਲਿਕ ਪਲੇਸਾਂ ਨੂੰ ਫਿਰ ਤੋਂ ਜਨਤਾ ਲਈ ਖੋਲਿਆ ਜਾਵੇਗਾ। ਜਾਪਾਨੀ ਆਰਥਿਕ ਮੰਤਰੀ ਯਾਸੁਤੋਸ਼ੀ ਨਿਸ਼ੀਮੁਰਾ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਸਰਕਾਰ ਉਨ੍ਹਾਂ ਥਾਂਵਾਂ ਸੇਵਾਵਾਂ ਨੂੰ ਫਿਰ ਤੋਂ ਜਾਰੀ ਰੱਖਣ ਦੇ ਆਦੇਸ਼ ਦੇਵੇਗੀ, ਜਿਥੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੇ ਉਪਾਯ ਕੀਤੇ ਗਏ ਹੋਣਗੇ।

ਨਿਸ਼ੀਮੁਰਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਿਹਤ ਐਮਰਜੰਸੀ ਨੂੰ ਇਕ ਮਹੀਨਾ ਹੋਰ ਵਧਾਉਣ ਤੋਂ ਬਾਅਦ ਸਰਕਾਰ ਇਸ ਸਬੰਧ ਵਿਚ ਜਲਦ ਹੀ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਉਨ੍ਹਾਂ ਆਖਿਆ ਕਿ ਟੋਕੀਓ, ਓਸਾਕਾ, ਕਿਓਟੋ, ਹੋਕਾਇਡੋ, ਫੁਕੁਓਕਾ ਅਤੇ 8 ਹੋਰ ਸੂਬਿਆਂ ਵਿਚ ਜਨਤਕ ਸੁਵਿਧਾਵਾਂ ਨੂੰ ਫਿਰ ਤੋਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਪਾਨ ਵਿਚ ਸਿਹਤ ਐਮਰਜੰਸੀ ਪਹਿਲੇ 6 ਮਹੀਨੇ ਮਈ ਨੂੰ ਖਤਮ ਹੋਣ ਜਾ ਰਹੀ ਸੀ ਪਰ ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਘੱਟ ਕਰਨ ਲਈ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਐਮਰਜੰਸੀ ਨੂੰ ਕੁਝ ਅਤੇ ਦਿਨਾਂ ਲਈ ਵਧਾਇਆ ਜਾਵੇਗਾ। ਜਾਪਾਨ ਵਿਚ ਐਤਵਾਰ ਤੱਕ ਕੋਰੋਨਾ ਦੇ ਕੁਲ 14,877 ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਹੁਣ ਤੱਕ 530 ਲੋਕਾਂ ਦੀ ਮੌਤ ਹੋ ਗਈ ਹੈ।

Khushdeep Jassi

This news is Content Editor Khushdeep Jassi