ਮਨੋਵਿਗਿਆਨੀਆਂ ਦੀ ਚਿਤਾਵਨੀ : ਕੋਰੋਨਾ ਨਾਲ ਦਿਮਾਗ ''ਤੇ ਪਾਵੇਗਾ ਬੁਰਾ ਅਸਰ

04/19/2020 10:28:36 PM

ਸਿਡਨੀ (ਏਜੰਸੀ)- ਮਾਹਰਾਂ ਨੇ ਕੋਰੋਨਾ ਵਾਇਰਸ ਦੇ ਖਤਰਿਆਂ ਨੂੰ ਲੈ ਕੇ ਨਵੀਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤ੍ਰਾਸਦੀ ਨਾਲ ਪੂਰੀ ਦੁਨੀਆ ਦੇ ਲੋਕਾਂ ਦੀ ਮਾਨਸਿਕ ਸਿਹਤ 'ਤੇ ਖਰਾਬ ਅਸਰ ਪੈ ਸਕਦਾ ਹੈ। ਅਜਿਹਾ ਹੋਣ 'ਤੇ ਇਸ ਦਾ ਅਸਰ ਲੰਬੇ ਸਮੇਂ ਤੱਕ ਰਹੇਗਾ। ਦਰਅਸਲ ਨਿਊਰੋਸਾਇੰਟਿਸਟ, ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਮਾਨਸਿਕ ਸਥਿਤੀ 'ਤੇ ਕੋਈ ਅਸਰ ਨਾ ਪਵੇ, ਇਸ ਦੇ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਾਰੇ ਦੇਸ਼ਾਂ ਨੂੰ ਇਸ ਦਿਸ਼ਾ ਵਿਚ ਲੱਛਣ ਅਧਾਰਿਤ ਇਲਾਜ ਅਤੇ ਰਿਸਰਚ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮਾਨਸਿਕ ਤਣਾਅ ਨਾਲ ਜੁੜੇ ਅਜਿਹੇ ਮਾਮਲਿਆਂ ਦੀ ਪੂਰੀ ਦੁਨੀਆ ਵਿਚ ਇਕੱਠੀ ਨਿਗਰਾਨੀ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਇਸ ਸਬੰਧ ਵਿਚ ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਰੀ ਓਕਾਨਰ ਦਾ ਕਹਿਣਾ ਹੈ ਕਿ ਸ਼ਰਾਬ, ਨਸ਼ੇ ਦੀ ਆਦਤ, ਜੂਆ, ਸਾਈਬਰ ਬੁਲਿੰਗ, ਰਿਸ਼ਤੇ ਟੁੱਟਣਾ, ਬੇਘਰ ਹੋਣ ਕਾਰਨ ਚਿੰਤਾ ਅਤੇ ਡਿਪ੍ਰੈਸ਼ਨ ਨਾਲ ਸਮੇਂ ਤੋਂ ਪਹਿਲਾਂ ਹੀ ਵਰਤਾਓ ਵਿਚ ਬਦਲਾਅ ਵਰਗੇ ਲੱਛਣਾਂ ਵਾਲੇ ਲੋਕਾਂ ਨੂੰ ਅਣਗੌਲਿਆਂ ਕਰਨ ਨਾਲ ਅੱਗੇ ਸਮੱਸਿਆ ਹੋਰ ਭਿਆਨਕ ਹੋ ਸਕਦੀ ਹੈ। ਅਜਿਹੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਨਾ ਸਿਰਫ ਲੋਕਾਂ ਦਾ ਜੀਵਨ, ਸਗੋਂ ਸਮਾਜ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇਗਾ। ਅਜਿਹੇ ਲੋਕਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ, ਜੋ ਗੰਭੀਰ ਰੂਪ ਨਾਲ ਡਿਪ੍ਰੈਸ਼ਨ ਵਿਚ ਹੈ ਜਾਂ ਉਨ੍ਹਾਂ ਵਿਚ ਆਤਮਘਾਤੀ ਕਦਮ ਚੁੱਕਣ ਦੇ ਵਿਚਾਰ ਆਉਂਦੇ ਹਨ। ਇਨ੍ਹਾਂ ਦੀ ਨਿਗਰਾਨੀ ਲਈ ਮੋਬਾਇਲ ਫੋਨ ਨਾਲ ਜੁੜੀ ਨਵੀਂਆਂ ਤਕਨੀਕਾਂ ਨੂੰ ਇਸਤੇਮਾਲ ਕਰਨ ਦੀ ਲੋੜ ਹੈ। ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਐਡ ਬੁਲਮੋਰ ਆਖਦੇ ਹਨ ਕਿ ਸਾਨੂੰ ਡਿਜੀਟਲ ਸੰਸਾਧਨਾਂ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਨੀ ਹੋਵੇਗੀ। ਲੋਕਾਂ ਦੇ ਮਾਨਸਿਕ ਸਿਹਤ ਨੂੰ ਜਾਂਚਣ ਲਈ ਬਿਹਤਰ ਅਤੇ ਸਪਾਰਟ ਤਰੀਕੇ ਲੱਭਣੇ ਹੋਣਗੇ। ਅਜਿਹਾ ਕਰਕੇ ਹੀ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰ ਸਕਾਂਗੇ।

ਦਰਅਸਲ ਬ੍ਰਿਟੇਨ ਦੀ ਸੰਸਥਾ ਲੈਂਸੇਟ ਸਾਈਕੇਟ੍ਰੀ ਨੇ ਮਾਰਚ ਦੇ ਅਖੀਰ ਵਿਚ 10,99 ਲੋਕਾਂ ਦਾ ਸਰਵੇ ਕੀਤਾ ਸੀ। ਇਸ ਦੇ ਨਤੀਜਿਆਂ ਤੋਂ ਪਤਾ ਲੱਗਾ ਸੀ ਕਿ ਲੌਕਡਾਊਨ ਅਤੇ ਆਈਸੋਲੇਸ਼ਨ ਵਿਚ ਰਹਿਣ ਨਾਲ ਲੋਕਾਂ ਵਿਚ ਕਾਰੋਬਾਰ ਡੁੱਬਣ, ਨੌਕਰੀ ਜਾਣ ਅਤੇ ਬੇਘਰ ਹੋਣ ਤੱਕ ਦਾ ਖੌਫ ਪੈਦਾ ਹੋ ਗਿਆ ਹੈ। ਇੰਡੀਅਨ ਸਾਈਕਾਈਟ੍ਰਿਕ ਸੁਸਾਇਟੀ ਦੇ ਇਕ ਅਧਿਐਨ ਮੁਤਾਬਕ, ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਦੇਸ਼ ਵਿਚ ਮਾਨਸਿਕ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 15 ਤੋਂ 20 ਫੀਸਦੀ ਤੱਕ ਵੱਧ ਗਈ ਹੈ। ਪੂਰੀ ਦੁਨੀਆ ਵਿਚ ਸਾਰੇ ਸਿਹਤਮੰਦ ਕਾਰਕੁੰਨਾਂ ਵਿਚ ਸਿਰਫ 1 ਫੀਸਦੀ ਹੈਲਥ ਵਰਕਰਸ ਹੀ ਮਾਨਸਿਕ ਸਿਹਤ ਦਾ ਇਲਾਜ ਦੇਣ ਸਬੰਧੀ ਵਿਵਸਥਾਵਾਂ ਨਾਲ ਜੁੜੇ ਹਨ। ਭਾਰਤ ਵਿਚ ਇਸ ਦਾ ਅੰਕੜਾ ਹੋਰ ਵੀ ਘੱਟ ਹੈ।


Sunny Mehra

Content Editor

Related News