''ਜੇਲ ''ਚ ਬੰਦ ਨਵਾਜ਼ ਸ਼ਰੀਫ ਨੂੰ ਭਾਰਤੀ ਗਾਇਕ ਦੇ ਗੀਤਾਂ ਦਾ ਸੰਗ੍ਰਹਿ ਮੁਹੱਈਆ ਕਰਾਇਆ ਜਾਵੇ''

09/14/2019 10:51:27 PM

ਲਾਹੌਰ - ਪਾਕਿਸਤਾਨ ਦੇ ਰੇਲਵੇ ਸ਼ੇਖ ਰਸ਼ੀਦ ਨੇ ਸ਼ਨੀਵਾਰ ਨੂੰ ਆਖਿਆ ਕਿ ਸਰਕਾਰ ਨੂੰ ਇਥੇ ਕੋਟ ਲੱਖਪਤ ਜੇਲ 'ਚ 7 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਕ ਟੇਪ ਰਿਕਾਰਡਰ ਅਤੇ ਮਹਾਨ ਭਾਰਤੀ ਪਲੇਅਬੈਕ ਗਾਇਕ ਮੁਕੇਸ਼ ਦੇ ਗੀਤਾਂ ਦਾ ਇਕ ਸੰਗ੍ਰਹਿ ਮੁਹੱਈਆ ਕਰਾਉਣਾ ਚਾਹੀਦਾ ਹੈ। ਸ਼ਰੀਫ (69) ਨੂੰ ਹਾਈ ਪ੍ਰੋਫਾਈਲ ਪਨਾਮਾ ਪੇਪਰਸ ਮਾਮਲੇ 'ਚ ਉੱਚ ਅਦਾਲਤ ਦੇ 28 ਜੁਲਾਈ, 2017 ਦੇ ਆਦੇਸ਼ ਦੇ ਮੱਦੇਨਜ਼ਰ ਅਲ ਅਜੀਜ਼ੀਆ ਸਟੀਲ ਮਿਲਸ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ 24 ਦਸੰਬਰ 2018 ਤੋਂ ਜੇਲ 'ਚ ਬੰਦ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੁਲਾਈ 'ਚ ਅਮਰੀਕਾ ਯਾਤਰਾ ਦੌਰਾਨ ਪਾਕਿਸਤਾਨੀ ਭਾਈਚਾਰੇ ਦੀ ਇਕ ਸਭਾ 'ਚ ਆਖਿਆ ਸੀ ਕਿ ਉਹ ਸਵਦੇਸ਼ ਵਾਪਸ ਜਾਣ 'ਤੇ ਯਕੀਨਨ ਕਰਨਗੇ ਕਿ ਸ਼ਰੀਫ ਨੂੰ ਕੋਟ ਲੱਖਪਤ ਜੇਲ 'ਚ ਏਅਰ ਕੰਡੀਸ਼ਨਰ ਜਾਂ ਟੀ. ਵੀ. ਉਪਲੱਬਧ ਨਹੀਂ ਕਰਾਇਆ ਜਾਵੇ। ਰਸ਼ੀਦ ਨੇ ਸ਼ਰਫ ਨੂੰ ਏਅਰ ਕੰਡੀਸ਼ਨਰ ਮੁਹੱਈਆ ਕਰਾਏ ਜਾਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਆਖਿਆ, ਮੈਂ ਨਵਾਜ਼ ਸ਼ਰੀਫ ਜਾਂ ਜੇਲ 'ਚ ਬੰਦ ਕਿਸੇ ਹੋਰ ਨੇਤਾ ਦੀ ਏਅਰ ਕੰਡੀਸ਼ਨਰ ਸੁਵਿਧਾ ਵਾਪਸ ਲੈਣ ਦੇ ਖਿਲਾਫ ਨਹੀਂ ਹਾਂ, ਬਲਕਿ ਮੈਂ ਉਨ੍ਹਾਂ ਨੂੰ ਅਤੇ ਹੋਰ ਲੋਕਾਂ ਨੂੰ ਮੁਕੇਸ਼ ਦੇ ਗਾਣਿਆਂ ਦੇ ਨਾਲ ਟੇਪ ਰਿਕਾਰਡਰ ਉਪਲੱਬਧ ਕਰਾਉਣ ਦੇ ਪੱਖ 'ਚ ਹਾਂ। ਦਰਅਸਲ 3 ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੇ ਕਰੀਬੀ ਲੋਕਾਂ ਮੁਤਾਬਕ ਉਨ੍ਹਾਂ ਨੂੰ ਕਲਾਸਿਕ ਬਾਲੀਵੁੱਡ ਗੀਤ ਪਸੰਦ ਹੈ।

Khushdeep Jassi

This news is Content Editor Khushdeep Jassi