ਬ੍ਰਿਟੇਨ ’ਚ ਹੁਣ ਦੁਰਗਾ ਮੰਦਿਰ ਦੇ ਬਾਹਰ ਭੜਕਾਊ ਪ੍ਰਦਰਸ਼ਨ, ਲਾਏ ਅੱਲ੍ਹਾ-ਹੂ-ਅਕਬਰ ਦੇ ਨਾਅਰੇ (ਵੀਡੀਓ)

09/22/2022 10:25:58 AM

ਲੰਡਨ (ਏਜੰਸੀ)– ਬ੍ਰਿਟੇਨ ਵਿਚ ਲੀਸੈਸਟਰ ਤੋਂ ਸ਼ੁਰੂ ਹਿੰਦੂਆਂ ਖ਼ਿਲਾਫ਼ ਮੁਸਲਿਮਾਂ ਦਾ ਭੜਕਾਊ ਪ੍ਰਦਰਸ਼ਨ ਅਤੇ ਹਿੰਸਾ ਬਰਮਿੰਘਮ ਤੱਕ ਫੈਲ ਗਈ। ਮੰਗਲਵਾਰ ਰਾਤ ਬਰਮਿੰਘਮ ਦੇ ਸਮੈਥਵਿਕ ਵਿਚ 200 ਤੋਂ ਵਧ ਮੁਸਲਿਮ ਨਕਾਬਪੋਸ਼ਾਂ ਨੇ ਦੁਰਗਾ ਮੰਦਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਾਏ। ਸਮੈਥਵਿਕ ਤੋਂ ਮਿਲੇ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਵਿਖਾਵਾਕਾਰੀ ਹਮਲਾਵਰ ਹੋ ਗਏ ਅਤੇ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ।

ਇਹ ਵੀ ਪੜ੍ਹੋ: ਹੁਣ ਬ੍ਰਿਟੇਨ ’ਚ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿੰਦਾ

 

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਸਪੋਨ ਲੇਨ 'ਤੇ ਦੁਰਗਾ ਭਵਨ ਹਿੰਦੂ ਸੈਂਟਰ ਵੱਲ ਮਾਰਚ ਕਰਦੇ ਹੋਏ ਲੋਕਾਂ ਦੀ ਇੱਕ ਵੱਡੀ ਭੀੜ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਉਨ੍ਹਾਂ ਨੂੰ ਧਾਰਮਿਕ ਨਾਅਰੇਬਾਜ਼ੀ ਕਰਦੇ ਵੀ ਸੁਣਿਆ ਜਾ ਸਕਦਾ ਹੈ। ਭੀੜ ਵਿੱਚੋਂ ਕਈਆਂ ਨੂੰ ਮੰਦਰ ਦੀਆਂ ਕੰਧਾਂ ’ਤੇ ਚੜ੍ਹਦੇ ਦੇਖਿਆ ਗਿਆ। ਇਸ ਤੋਂ ਇਲਾਵਾ ਭੀੜ ਨੇ ਬੋਤਲਾਂ ਅਤੇ ਪਟਾਕੇ ਵੀ ਸੁੱਟੇ। ਮੌਕੇ ’ਤੇ ਪੁਲਸ ਵੀ ਮੌਜੂਦ ਸੀ। ਲੀਸੈਸਟਰ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਦੋਵਾਂ ਭਾਈਚਾਰਿਆਂ ਵਿਚ ਝੜਪਾਂ ਹੋਈਆਂ ਸਨ। ਇਸ ਮਾਮਲੇ ਵਿਚ ਲੀਸੈਸਟਰ ਪੁਲਸ ਨੇ ਹੁਣ ਤੱਕ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ 28 ਅਗਸਤ ਨੂੰ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਟੀ 20 ਜਿੱਤਣ ਮਗਰੋਂ ਇਸ ਹਿੰਸਾ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਦੋਵਾਂ ਭਾਈਚਾਰਿਆਂ ਦੇ ਨੇਤਾਵਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਖਾਲਿਸਤਾਨੀ ਕੱਟੜਪੰਥੀਆਂ ਨੇ ਟੋਰਾਂਟੋ ਦੇ ਹਿੰਦੂ ਸਵਾਮੀਨਾਰਾਇਣ ਮੰਦਿਰ ਦੀ ਕੰਧ 'ਤੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ

ਭਾਰਤ ਨੇ ਹਿੰਸਾ ’ਤੇ ਬ੍ਰਿਟੇਨ, ਕੈਨੇਡਾ ਨੂੰ ਸਖਤ ਸੰਦੇਸ਼ ਭੇਜਿਆ

ਇੰਗਲੈਂਡ ਅਤੇ ਕੈਨੇਡਾ ਵਿਚ ਹਿੰਦੂ ਮੰਦਰਾਂ ’ਤੇ ਯੋਜਨਾਬੱਧ ਹਮਲਿਆਂ ਅਤੇ ਸਿੱਖ ਕੱਟੜਪੰਥੀਆਂ ਤੇ ਮੁਸਲਿਮਾਂ ਦੀਆਂ ਹਰਕਤਾਂ ’ਤੇ ਕੇਂਦਰ ਸਰਕਾਰ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸ ਸੰਬੰਧੀ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਸੰਦੇਸ਼ ਵੀ ਭੇਜੇ ਹਨ। ਲੀਸੈਸਟਰ ਵਿਚ ਹੋਏ ਹਮਲਿਆਂ ਦਾ ਨੋਟਿਸ ਲੈਂਦੇ ਹੋਏ ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਦੇ ਸਾਹਮਣੇ ਸਖਤ ਵਿਰੋਧ ਪ੍ਰਗਟਾਇਆ ਹੈ। ਇਸ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਭਾਰਤ ਵਿਰੋਧੀ ਕੱਟੜਪੰਥੀਆਂ ਵਲੋਂ ਫੰਡ ਇਕੱਠਾ ਕੀਤੇ ਜਾਣ ’ਤੇ ਕਿਵੇਂ ਅੱਖਾਂ ਬੰਦ ਕੀਤੇ ਹੋਏ ਹਨ। ਕੈਨੇਡਾ ਦੀ ਟਰੂਡੋ ਸਰਕਾਰ ਨੂੰ ਭਾਰਤ ਸਰਕਾਰ ਨੇ 31 ਅਗਸਤ ਅਤੇ 14 ਸਤੰਬਰ ਦਰਮਿਆਨ 3 ਸੰਦੇਸ਼ ਭੇਜੇ ਅਤੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ਲਈ ਕਿਹਾ। ਇਸ ਦਾ ਜਵਾਬ 16 ਸਤੰਬਰ ਨੂੰ ਟਰੂਡੋ ਸਰਕਾਰ ਵਲੋਂ ਭੇਜਿਆ ਗਿਆ।

ਇਹ ਵੀ ਪੜ੍ਹੋ: ਈਰਾਨ: ਸਿਰ ਨਾ ਢਕਣ 'ਤੇ ਗ੍ਰਿਫ਼ਤਾਰ ਕੀਤੀ ਕੁੜੀ ਦੀ ਮੌਤ, ਵਿਰੋਧ 'ਚ ਹਿਜਾਬ ਉਤਾਰ ਸੜਕਾਂ 'ਤੇ ਆਈਆਂ ਔਰਤਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry