ਈਰਾਨ ''ਚ ਪ੍ਰਦਰਸ਼ਨਾਂ ''ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ : ਟਰੰਪ

01/12/2020 2:57:02 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ 'ਚ ਹੋ ਰਹੇ ਪ੍ਰਦਰਸ਼ਨਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਪ੍ਰਦਰਸ਼ਨਕਾਰੀਆਂ ਦੇ ਕਤਲੇਆਮ ਖਿਲਾਫ ਚਿਤਾਵਨੀ ਦਿੱਤੀ ਹੈ। ਅਸਲ 'ਚ ਈਰਾਨ ਨੇ ਲੋਕ ਉਸ ਸਮੇਂ ਸੜਕਾਂ 'ਤੇ ਉੱਤਰ ਆਏ ਜਦ ਈਰਾਨ ਨੇ ਸਵਿਕਾਰ ਕੀਤਾ ਕਿ ਯੂਕਰੇਨ ਦਾ ਜਹਾਜ਼ ਉਸ ਨੇ ਗਲਤੀ ਨਾਲ ਸੁੱਟ ਦਿੱਤਾ ਹੈ। ਇਸ ਭਿਆਨਕ ਹਾਦਸੇ 'ਚ 176 ਲੋਕ ਮਾਰੇ ਗਏ। ਟਰੰਪ ਨੇ ਅੰਗਰੇਜ਼ੀ ਅਤੇ ਫਾਰਸੀ 'ਚ ਟਵੀਟ ਕੀਤਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਹਨ ਅਤੇ ਪ੍ਰਦਰਸ਼ਨਾਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ,'ਈਰਾਨ ਦੇ ਬਹਾਦਰ, ਲੰਬੇ ਸਮੇਂ ਤੋਂ ਪੀੜਤ ਲੋਕਾਂ ਲਈ : ਰਾਸ਼ਟਰਪਤੀ ਅਹੁਦੇ 'ਤੇ ਆਉਣ ਦੇ ਬਾਅਦ ਤੋਂ ਹੀ ਮੈਂ ਤੁਹਾਡੇ ਨਾਲ ਹਾਂ ਅਤੇ ਸਾਡਾ ਪ੍ਰਸ਼ਾਸਨ ਸਾਡੇ ਨਾਲ ਹੈ।''

ਉਨ੍ਹਾਂ ਕਿਹਾ ਕਿ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ 'ਤੇ ਫਿਰ 'ਕਤਲੇਆਮ' ਨਹੀਂ ਹੋ ਸਕਦਾ ਅਤੇ ਨਾ ਹੀ ਇੰਟਰਨੈੱਟ ਬੰਦ ਹੋ ਸਕਦਾ ਹੈ। ਪੂਰਾ ਵਿਸ਼ਵ ਦੇਖ ਰਿਹਾ ਹੈ। ਅਸੀਂ ਤੁਹਾਡੇ ਪ੍ਰਦਰਸ਼ਨਾਂ 'ਤੇ ਨੇੜਿਓਂ ਤਿੱਖੀ ਨਜ਼ਰ ਰੱਖ ਰਹੇ ਹਾਂ ਅਤੇ ਤੁਹਾਡੀ ਬਹਾਦਰੀ ਨਾਲ ਪ੍ਰੇਰਿਤ ਹਾਂ।'' ਇਸ ਵਿਚਕਾਰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਦੱਸਿਆ ਕਿ ਈਰਾਨ ਪ੍ਰਸ਼ਾਸਨ ਨੇ ਤਹਿਰਾਨ 'ਚ ਬ੍ਰਿਟੇਨ ਦੇ ਰਾਜਦੂਤ ਨੂੰ ਕੁੱਝ ਸਮੇਂ ਲਈ ਹਿਰਾਸਤ 'ਚ ਲਿਆ ਸੀ। ਅੰਬੈਸਡਰ ਰੋਬ ਮਕਾਇਰ ਨੂੰ ਈਰਾਨ 'ਚ ਸ਼ਾਸਨ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ 'ਤੇ ਹਿਰਾਸਤ 'ਚ ਲਿਆ ਗਿਆ ਸੀ ਹਾਲਾਂਕਿ ਅੰਬੈਸਡਰ ਨੂੰ ਇਕ ਘੰਟੇ ਦੇ ਬਾਅਦ ਰਿਹਾਅ ਕਰ ਦਿੱਤਾ ਸੀ। ਰਾਬ ਨੇ ਇਸ ਮਗਰੋਂ ਬਿਆਨ 'ਚ ਕਿਹਾ ਕਿ ਬਿਨਾ ਕਿਸੇ ਆਧਾਰ ਅਤੇ ਵਿਆਖਿਆ ਦੇ ਤਹਿਰਾਨ 'ਚ ਸਾਡੇ ਅੰਬੈਸਡਰ ਨੂੰ ਹਿਰਾਸਤ 'ਚ ਲਿਆ ਜਾਣਾ ਕੌਮਾਂਤਰੀ ਕਾਨੂੰਨ ਦੀ ਖੁੱਲ੍ਹੇ ਤੌਰ 'ਤੇ ਉਲੰਘਣਾ ਹੈ। ਮੰਤਰੀ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਦੋਰਾਹੇ 'ਤੇ ਖੜ੍ਹਾ ਹੈ।


Related News