ਟੋਕੀਓ ’ਚ ਜਿਨਪਿੰਗ ਦੇ ਖਿਲਾਫ ਪ੍ਰਦਰਸ਼ਨ, ਸੜਕਾਂ ਦੇ ਉਤਰੇ ਮਨੁੱਖੀ ਅਧਿਕਾਰ ਵਰਕਰ

06/30/2020 2:07:47 AM

ਟੋਕੀਓ - ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਵਿਚਾਲੇ ਜਾਪਾਨ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਖਿਲਾਫ ਕਈ ਮਨੁੱਖੀ ਅਧਿਕਾਰ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਟੋਕੀਓ ’ਚ ਸ਼ਿਭੂਯਾ ਸਟੇਸ਼ਨ ਨੇੜੇ ਰਾਚਿਕੋ ਦੇ ਬੁੱਤ ਸਾਹਮਣੇ ਜਾਪਾਨੀ, ਭਾਰਤੀਆਂ, ਤਾਇਵਾਨੀ, ਤਿੱਬਤੀਅਨ ਅਤੇ ਕਈ ਹੋਰ ਦੇਸ਼ਾਂ ਦੇ ਮਨੁੱਖੀ ਅਧਿਕਾਰ ਵਰਕਰਾਂ ਨੇ ਚੀਨ ਦੇ ਰਾਸਟਰਪਤੀ ਸ਼ੀ ਜਿਨਪਿੰਗ ਦੀ ਵਿਸਥਾਰਵਾਦੀ ਸੋਚ ਦੇ ਖਿਲਾਫ ਸੜਕ ’ਤੇ ਉੱਤਰ ਕੇ ਵਿਰੋਧ ਪ੍ਰਗਟਾਇਆ।

ਪਿਛਲੇ ਕੁਝ ਸਾਲਾਂ ’ਚ ਉਤਸ਼ਾਹੀ ਸ਼ੀ ਜਿਨਪਿੰਗ ਨੇ ਬਹੁਤ ਜੋਸ਼ ਦੇ ਨਾਲ ਸਾਰੇ ਗੁਆਂਢੀ ਦੇਸ਼ਾਂ ਦੇ ਖੇਤਰਾਂ ’ਚ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਭਾਵੇਂ ਉਹ ਜਾਪਾਨ ਹੋਵੇ, ਫਿਲੀਪੀਨਸ, ਵਿਅਤਨਾਮ, ਭਾਰਤ ਜਾਂ ਭੂਟਾਨ ਹੋਵੇ। ਚੀਨ ਨੇ ਸਾਊਥ ਚਾਈਨਾ-ਸੀ ’ਤੇ ਵੀ ਆਪਣਾ ਦਾਅਵਾ ਕੀਤਾ ਹੈ, ਜਿਸ ਨੂੰ ਲੈ ਕੇ ਆਸ਼ੀਆਨ ਦੇਸ਼ਾਂ ’ਚ ਵੀ ਨਾਰਾਜ਼ਗੀ ਹੈ। ਰਾਸ਼ਟਰਪਤੀ ਸ਼ੀ ਨੇ ਚੀਨ ਦੇ ਅੰਦਰ ਵੀ ਲੋਕਤੰਤਰ ਨੂੰ ਖਤਮ ਕਰ ਦਿੱਤਾ ਹੈ। ਪਿਛਲੇ ਇਕ ਸਾਲ ਤੋਂ ਹਾਂਗਕਾਂਗ ’ਚ ਚਲ ਰਹੇ ਪ੍ਰਦਰਸ਼ਨ ਅਤੇ ਚੀਨੀ ਰਾਸ਼ਟਰਪਤੀ ਵਲੋਂ ਦਬਾਉਣ ਦੀ ਕੋਸ਼ਿਸ਼ ਵੀ ਇਸੇ ਸੋਚ ਦਾ ਨਤੀਜਾ ਹੈ। ਹਾਲਾਤ ਅਜਿਹੇ ਹਨ ਕਿ ਜਿਨਪਿੰਗ ਦੇ ਖਿਲਾਫ ਉੱਠਣ ਵਾਲੀਆਂ ਸਾਰੀਆਂ ਆਵਾਜ਼ਾਂ ਨੂੰ ਦਬਾ ਦਿੱਤਾ ਗਿਆ ਹੈ।

1950 ਤਕ ਖੂਬਸੂਰਤ ਅਤੇ ਸ਼ਾਂਤੀ ਪਸੰਦ ਅਖਵਾਉਣ ਵਾਲਾ ਬੌਧ ਦੇਸ਼ ਤਿੱਬਤ ਵੀ ਚੀਨ ਦੇ ਵਿਸਥਾਰਵਾਦ ਦਾ ਸ਼ਿਕਾਰ ਬਣ ਗਿਆ ਹੈ। ਉਥੇ ਤਾਇਵਾਨ ਵਰਗਾ ਪ੍ਰੋਗ੍ਰੇਸਿਵ ਅਤੇ ਐਡਵਾਂਸ ਸੋਚ ਵਾਲਾ ਦੇਸ਼ ਚੀਨ ਦੀਆਂ ਨੀਤੀਆਂ ਕਾਰਣ ਬਹੁਤ ਦਬਾਅ ਝੱਲ ਰਿਹਾ ਹੈ। ਅਜੇ ਹਾਲ ਹੀ ਵਿਚ ਤਾਇਵਾਨ ਨੇ ਚੀਨ ਦੀ ਸ਼ਰਤ ਨੂੰ ਠੁਕਰਾਉਂਦੇ ਹੋਏ ਵਿਸ਼ਵ ਸਿਹਤ ਸੰਗਠਨ ਦੀ ਮੀਟਿੰਗ ’ਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਤਾਈਵਾਨ ਡਬਲਯੂ. ਐੱਚ. ਓ. ਦਾ ਮੈੈਂਬਰ ਨਹੀਂ ਹੈ ਅਤੇ ਉਹ ਵਿਸ਼ਵ ਸਿਹਤ ਸੰਗਠਨ ਦੇ ਸੁਪਰਵਾਈਜ਼ਰ ਦੇ ਤੌਰ ’ਤੇ ਭਾਗ ਲੈਣ ਲਈ ਕੋਸ਼ਿਸ਼ ਕਰ ਰਿਹਾ ਸੀ। ਚੀਨ ਨੇ ਤਾਇਵਾਨ ਨੂੰ ਆਪਣਾ ਹਿੱਸਾ ਦੱਸਦੇ ਹੋਏ ਉਸਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ, ਜਦਕਿ ਤਾਇਵਾਨ ਸਾਊਥ ਈਸਟ ਏਸ਼ੀਆ ’ਚ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ, ਜਿਸਨੇ ਕੋਵਿਡ-19 ਦੇ ਖਿਲਾਫ ਬਿਹਤਰੀਨ ਕੰਮ ਕੀਤਾ ਹੈ। ਜਿਨਪਿੰਗ ਨੇ ਆਪਣੀ ਬਾਦਸ਼ਾਹਤ ਨੂੰ ਬਰਕਰਾਰ ਰੱਖਣ ਲਈ ਚੀਨੀ ਕਮਿਊਨਿਸਟ ਸਿਸਟਮ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਇਹੋ ਕਾਰਣ ਹੈ ਕਿ ਅੱਜ ਉਥੇ ਦੇ ਨਾਗਰਿਕ ਵੀ ਹੁਣ ਇਸ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹਨ। ਹਾਂਗਕਾਂਗ ’ਚ ਪਿਛਲੇ ਇਕ ਸਾਲ ਤੋਂ ਚਲ ਰਿਹਾ ਵਿਰੋਧ ਪ੍ਰਦਰਸ਼ਨ ਇਸ ਗੱਲ ਦੀ ਗਵਾਹੀ ਹੈ।

 

Khushdeep Jassi

This news is Content Editor Khushdeep Jassi