ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਆਸਟਰੇਲੀਆ ਦੌਰੇ ਨੂੰ ਲੈ ਕੇ ਲੋਕਾਂ ਨੇ ਕੀਤਾ ਭਾਰੀ ਵਿਰੋਧ

02/22/2017 11:50:10 AM

ਕੈਨਬਰਾ— ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਦਾ ਆਸਟਰੇਲੀਅਨ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਇਸ ਦੇ ਪਿੱਛੇ ਦਾ ਕਾਰਨ ਨੈਤਨਯਾਹੂ ਦੀਆਂ ਫਿਲੀਪੀਨਜ਼ ਨੂੰ ਲੈ ਕੇ ਨੀਤੀਆਂ ਹਨ। ਦੱਸ ਦਈਏ ਕਿ ਕਿਸੇ ਵੀ ਇਜ਼ਰਾਈਲੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਆਸਟਰੇਲੀਆ ਦੌਰਾ ਹੈ। 
ਆਸਟਰੇਲੀਆ ਦੇ ਸਥਾਨਕ ਮੀਡੀਆ ਨੇ ਵਿਰੋਧ ਕਰ ਰਹੇ ਸਮੂਹ ਵਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਸਮਾਂ ਜੂਝ ਰਹੇ ਫਿਲੀਸਤੀਨੀ ਲੋਕਾਂ ਦੇ ਦਰਦ ਨੂੰ ਖ਼ਤਮ ਕਰਨ ਅਤੇ ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰਨ ''ਚ ਵਧੇਰੇ ਸੰਤੁਲਿਤ ਭੂਮਿਕਾ ਨੂੰ ਸਹਿਯੋਗ ਦੇਣ ਦਾ ਹੈ। ਆਸਟਰੇਲੀਆ ਫਿਲੀਸਤੀਨ ਐਡਵੋਕੇਸੀ ਨੈੱਟਵਰਕ ਨੇ ਜਾਰੀ ਬਿਆਨ ''ਚ ਫਿਲੀਸਤੀਨੀ ਘਰਾਂ ਨੂੰ ਢਾਹੇ ਜਾਣ ਦਾ ਹਵਾਲਾ ਦਿੰਦਿਆਂ ਹੋਏ ਨੈਤਨਯਾਹੂ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇਸ ਬਿਆਨ ''ਤੇ ਸਾਬਕਾ ਨੇਤਾਵਾਂ, ਧਾਰਮਿਕ ਅਤੇ ਕਾਨੂੰਨੀ ਮਾਹਰਾਂ ਸਮੇਤ ਆਸਟਰੇਲੀਆ ਦੇ ਸਾਬਕਾ ਅਟਾਰਨੀ ਜਨਰਲ ਗੈਵਨ ਗ੍ਰਿਫਿਥ, ਮਨੁੱਖੀ ਅਧਿਕਾਰ ਵਕੀਲ ਜੂਲੀਅਨ ਬਰਨਸਾਈਡ ਅਤੇ ਲੇਬਰ ਲੀਡਰਾਂ ਲਾਰੀ ਫਗਯੂਸਨ, ਮੈਲਿਸਾ ਪਾਰਕ, ਐਲੇਨ ਗ੍ਰਿਫਿਨ ਅਤੇ ਜਿਲ ਹਾਲ ਹਨ। ਨੈਤਨਯਾਹੂ ਦੇ ਆਸਟਰੇਲੀਆ ਦੌਰੇ ਨੂੰ ਲੈ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੂਡ ਦੇ ਉਸ ਬਿਆਨ ਦੀ ਵੀ ਆਲੋਚਨਾ ਵੀ ਹੋ ਰਹੀ ਹੈ ਕਿ, ਜਿਸ ''ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਇੱਕ ਸੁਤੰਤਰ ਫਿਲੀਸਤੀਨੀ ਦੇਸ਼ ਦੇ ਪਤਨ ਨਾਲ ਇਸ ਦੇ ਲੋਕ ਫਿਰ ਤੋਂ ਕੱਟੜ ਬਣ ਸਕਦੇ ਹਨ।