ਮੋਟਾਪੇ ਤੋਂ ਬਚਾਉਂਦੈ ਗਰਭ ਅਵਸਥਾ ਦੌਰਾਨ ਵਿਟਾਮਿਨ-ਡੀ ਦਾ ਸੇਵਨ

02/17/2018 9:59:18 PM

ਨਿਊਯਾਰਕ-ਅਜਿਹੀਆਂ ਔਰਤਾਂ, ਜੋ ਗਰਭ ਅਵਸਥਾ ਦੌਰਾਨ ਵਿਟਾਮਿਨ ਡੀ ਦੀ ਕਮੀ ਤੋਂ ਪੀੜਤ ਹੁੰਦੀਆਂ ਹਨ, ਉਨ੍ਹਾਂ ਦੇ ਬੱਚਿਆਂ ਵਿਚ ਜਨਮ ਤੋਂ ਅਤੇ ਬਾਲਗ ਹੋਣ 'ਤੇ ਮੋਟਾਪਾ ਵਧਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਇਨ੍ਹਾਂ ਬੱਚਿਆਂ ਵਿਚ ਸ਼ੁਰੂਆਤੀ ਦੌਰ ਵਿਚ ਭਰਪੂਰ ਵਿਟਾਮਿਨ ਡੀ ਦਾ ਸੇਵਨ ਕਰਨ ਵਾਲੀ ਮਾਂ ਦੇ ਬੱਚਿਆਂ ਦੀ ਤੁਲਨਾ ਵਿਚ 2 ਫੀਸਦੀ ਵੱਧ ਫੈਟ ਹੁੰਦੀ ਹੈ।
ਅਮਰੀਕਾ ਵਿਚ ਦੱਖਣੀ ਕੈਲੇਫੋਰਨੀਆ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਵਈਆ ਲਿਦਾ ਚਾਟਝੀ ਨੇ ਕਿਹਾ ਕਿ ਇਹ ਵਾਧਾ ਬਹੁਤ ਜ਼ਿਆਦਾ ਨਹੀਂ ਦਿਖਾਈ ਦਿੰਦਾ ਪਰ ਅਸੀਂ ਬਾਲਗਾਂ ਬਾਰੇ ਗੱਲ ਨਹੀਂ ਕਰ ਰਹੇ, ਜਿਨ੍ਹਾਂ ਦੇ ਸਰੀਰ ਵਿਚ 30 ਫੀਸਦੀ ਫੈਟ ਹੁੰਦੀ ਹੈ। ਵਿਟਾਮਿਨ ਡੀ ਦੀ ਕਮੀ ਨੂੰ 'ਸਨਸ਼ਾਈਨ ਵਿਟਾਮਿਨ' ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਸ ਨੂੰ ਦਿਲ ਸਬੰਧੀ ਰੋਗ, ਕੈਂਸਰ, ਮਲਟੀਪਲ ਸਕਲਰੋਸਿਸ ਅਤੇ ਟਾਈਪ 1 ਸ਼ੂਗਰ ਦੇ ਖਤਰੇ ਨਾਲ ਜੋੜਿਆ ਜਾਂਦਾ ਹੈ। ਚਾਟਝੀ ਨੇ ਕਿਹਾ ਕਿ ਤੁਹਾਡੇ ਸਰੀਰ ਵਿਚ ਉਤਪਾਦਿਤ ਵਿਟਾਮਿਨ ਡੀ ਦਾ ਲੱਗਭਗ 95 ਫੀਸਦੀ ਧੁੱਪ ਤੋਂ ਆਉਂਦਾ ਹੈ।