US ''ਚ ਵਕੀਲਾਂ ਨੇ ਕਿਹਾ, ਜਾਂਚ ਅਧਿਕਾਰੀਆਂ ਕੀਤੀ ਵ੍ਹੀਸਲਬਲੋਅਰ ਦੀ ਬਹਾਲੀ ਦੀ ਸਿਫਾਰਸ਼

05/09/2020 9:02:21 PM

ਵਾਸ਼ਿੰਗਟਨ - ਇਕ ਸਰਕਾਰੀ ਵ੍ਹੀਸਲਬਲੋਅਰ ਨੂੰ ਕੋਵਿਡ-19 ਦੇ ਇਲਾਜ ਲਈ ਇਕ ਅਪ੍ਰਮਾਣਿਤ ਦਵਾਈ ਦੇ ਵਿਆਪਕ ਇਸਤੇਮਾਲ ਖਿਲਾਫ ਬੋਲਣ 'ਤੇ ਦੰਡਿਤ ਕੀਤੇ ਜਾਣ ਬਾਰੇ ਵਿਚ ਫੈਡਰਲ ਜਾਂਚ ਅਧਿਕਾਰੀਆਂ ਨੇ ਉਚਿਤ ਆਧਾਰ ਪਾਏ ਹਨ। ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਦਾ ਹੱਲ ਕਰਾਰ ਦਿੱਤਾ ਸੀ।

ਡਾ. ਰਿਕ ਬ੍ਰਾਇਟ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਦੇ ਪ੍ਰਮੁੱਖ ਸਨ ਜੋ ਵਾਇਰਸ ਰੋਗਾਂ ਅਤੇ ਜੈਵ ਅੱਤਵਾਦ ਜਿਹੇ ਮੁੱਦਿਆਂ ਨੂੰ ਦੇਖਦੇ ਹਨ। ਉਨ੍ਹਾਂ ਨੂੰ ਪਿਛਲੇ ਮਹੀਨੇ ਬਿਨਾਂ ਚਿਤਾਵਨੀ ਦੇ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਵਕੀਲਾਂ ਡੇਰਬਾ ਕਾਤਜ ਅਤੇ ਲਿਸਾ ਬੈਂਕਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਇਕ ਬਿਆਨ ਵਿਚ ਆਖਿਆ ਕਿ ਵਿਸ਼ੇਸ਼ ਦਫਤਰ (ਓ. ਐਸ. ਸੀ.) ਦੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਿਹਤ ਅਤੇ ਮਾਨਵ ਸੇਵਾ ਵਿਭਾਗ ਨੇ ਡਾ. ਬ੍ਰਾਇਟ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਵ੍ਹੀਸਲਬਲੋਅਰ ਰੱਖਿਆ ਕਾਨੂੰਨ ਦਾ ਉਲੰਘਣ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਅਮਰੀਕੀ ਜਨਤਾ ਦੇ ਹਿੱਤਾਂ ਵਿਚ ਹੀ ਖੁਲਾਸਾ ਕੀਤਾ ਸੀ। ਵਕੀਲਾਂ ਨੇ ਆਖਿਆ ਕਿ ਜਾਂਚ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜਦ ਤੱਕ ਉਹ ਆਪਣੀ ਜਾਂਚ ਪੂਰੀ ਕਰਨ ਉਦੋਂ ਤੱਕ ਬ੍ਰਾਇਟ ਨੂੰ 45 ਦਿਨਾਂ ਲਈ ਅਸਥਾਈ ਰੂਪ ਤੋਂ ਬਹਾਲ ਕਰ ਦਿੱਤਾ ਜਾਣਾ ਚਾਹੀਦਾ ਹੈ।

Khushdeep Jassi

This news is Content Editor Khushdeep Jassi