ਕੈਨੇਡੀਅਨ ਪੁਲਸ ਨੂੰ ਭਾਰਤੀ ਸ਼ਖ਼ਸ ਨੇ ਪਾਈਆਂ ਭਾਜੜਾਂ, ਕੀਤੀ ਗ੍ਰਿਫ਼ਤਾਰੀ ਵਾਰੰਟ ਦੀ ਮੰਗ, ਜਾਣੋ ਕੀ ਕੀਤਾ ਕਾਂਡ

02/20/2024 10:46:57 AM

ਮਿਸੀਸਾਗਾ- ਕੈਨੇਡਾ ਦੀ ਪੀਲ ਪੁਲਸ ਇੱਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸਨੂੰ ਉਹ ਇੱਕ "ਬਹੁਤ ਵੱਡਾ ਅਪਰਾਧੀ" ਦੱਸ ਰਹੇ ਹਨ, ਜਿਸ 'ਤੇ ਧਾਰਮਿਕ ਸੰਸਥਾਵਾਂ ਵਿੱਚ ਤੋੜ-ਭੰਨ ਕਰਨ ਅਤੇ ਦਾਨ ਬਾਕਸਾਂ ਵਿੱਚੋਂ ਨਕਦੀ ਚੋਰੀ ਕਰਨ ਦਾ ਦੋਸ਼ ਹੈ। ਇੱਕ ਨਿਊਜ਼ ਰੀਲੀਜ਼ ਵਿੱਚ ਪੁਲਸ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਘਟਨਾ 4 ਅਕਤੂਬਰ ਨੂੰ ਮਿਸੀਸਾਗਾ ਅਤੇ ਅਲਫ਼ਾ ਮਿੱਲਜ਼ ਰੋਡ ਨੇੜੇ ਮਿਸੀਸਾਗਾ ਦੇ ਇੱਕ ਮੰਦਰ ਵਿੱਚ ਵਾਪਰੀ। ਪੀਲ ਰੀਜਨਲ ਪੁਲਸ (ਪੀ.ਆਰ.ਪੀ.) ਨੇ ਕਿਹਾ ਕਿ ਨਿਗਰਾਨੀ ਵੀਡੀਓ ਵਿੱਚ ਕਥਿਤ ਤੌਰ 'ਤੇ ਇਕ ਸ਼ੱਕੀ ਵਿਅਕਤੀ ਨੂੰ ਮੰਦਰ ਵਿੱਚ ਦਾਖ਼ਲ ਹੁੰਦੇ ਅਤੇ ਦਾਨ ਬਾਕਸ ਚੋਰੀ ਕਰਦੇ ਦਿਖਾਇਆ ਗਿਆ ਹੈ। ਵਿਆਪਕ ਜਾਂਚ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀ ਦੀ ਪਛਾਣ 41 ਸਾਲਾ ਜਗਦੀਸ਼ ਪੰਧੇਰ ਵਜੋਂ ਕੀਤੀ ਹੈ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ। 

ਇਹ ਵੀ ਪੜ੍ਹੋ: ਪੁਤਿਨ ਨੇ ਕਿਮ ਜੋਂਗ ਉਨ ਲਈ ਤੋੜਿਆ ਸੰਯੁਕਤ ਰਾਸ਼ਟਰ ਦਾ ਨਿਯਮ! ਗਿਫ਼ਟ ਕੀਤੀ 'ਰਸ਼ੀਅਨ ਮੇਡ ਕਾਰ'

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ 4 ਅਕਤੂਬਰ ਦੀ ਘਟਨਾ ਦੇ ਸਬੰਧ ਵਿੱਚ ਪੰਧੇਰ ਲਈ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕਰ ਰਹੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਪੀ.ਆਰ.ਪੀ. ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਨੇ ਪੰਧੇਰ - ਜੋ ਪਹਿਲਾਂ ਹੀ ਇਸੇ ਤਰ੍ਹਾਂ ਦੇ ਅਪਰਾਧਾਂ ਲਈ ਪੁਲਸ ਹਿਰਾਸਤ ਵਿੱਚ ਸੀ - 'ਤੇ ਮਾਰਚ ਤੋਂ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸਮੇਤ ਪੀਲ ਖੇਤਰ ਵਿੱਚ ਭੰਨਤੋੜ ਦੀਆਂ ਕਈ ਘਟਨਾਵਾਂ ਦੇ ਸਬੰਧ ਵਿੱਚ ਦੋਸ਼ ਲਗਾਏ ਸਨ। ਪੁਲਸ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਵਿਚੋਂ ਤਿੰਨ ਭੰਨਤੋੜ ਦੀਆਂ ਘਟਨਾਵਾਂ ਮੰਦਰਾਂ ਵਿਚ ਵਾਪਰੀਆਂ ਸਨ। ਪੰਧੇਰ ਨੂੰ ਨਿਗਰਾਨੀ ਕੈਮਰਿਆਂ 'ਤੇ ਹੋਰ ਵਪਾਰਕ ਸਥਾਨਾਂ ਵਿਚ ਸੰਨ੍ਹ ਲਗਾਉਂਦੇ ਅਤੇ ਪੈਸੇ ਚੋਰੀ ਕਰਦੇ ਹੋਏ ਵੀ ਫੜਿਆ ਗਿਆ ਸੀ। 

ਇਹ ਵੀ ਪੜ੍ਹੋ: 30 ਸਾਲ ਪਹਿਲਾਂ ਕੀਤਾ ਸੀ 2 ਬੱਚਿਆਂ ਦੀ ਮਾਂ ਦਾ ਕਤਲ, ਵਾਲਾਂ ਦੇ ਗੁੱਛੇ ਨੇ ਕਸੂਤਾ ਫਸਾਇਆ ਭਾਰਤੀ ਵਿਅਕਤੀ

ਪੀਲ ਰੀਜਨਲ ਪੁਲਸ ਦੇ ਬੁਲਾਰੇ ਨੇ ਸੀ.ਟੀ.ਵੀ. ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਪੰਧੇਰ ਫਿਲਹਾਲ ਪੁਲਸ ਹਿਰਾਸਤ ਵਿੱਚ ਨਹੀਂ ਹੈ। ਇਸ ਲਈ ਅਸੀਂ ਉਸਦੀ ਗ੍ਰਿਫ਼ਤਾਰੀ ਲਈ ਵਾਰੰਟ ਦੀ ਮੰਗ ਕਰ ਰਹੇ ਹਾਂ। ਪੁਲਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭੰਨਤੋੜ ਦੀਆਂ ਘਟਨਾਵਾਂ ਪੂਜਾ ਸਥਾਨਾਂ 'ਤੇ ਹੋਈਆਂ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਥਿਤ ਘਟਨਾਵਾਂ ਨਫ਼ਰਤ ਤੋਂ ਪ੍ਰੇਰਿਤ ਨਹੀਂ ਸਨ। ਪੁਲਸ ਨੇ ਜਗਦੀਸ਼ ਨੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ ਜਾਂ ਕ੍ਰਾਈਮ ਸਟੋਪਰਸ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: ਪਹਿਲਾਂ ਨੱਕ 'ਚ ਮਾਰੀ ਉਂਗਲ, ਫਿਰ ਪੀਜ਼ਾ ਬੇਸ ਨਾਲ ਪੂੰਝੀ, Domino's ਦੇ ਕਰਮਚਾਰੀ ਦੀ ਵੀਡੀਓ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry