'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'

04/14/2021 1:05:56 AM

ਵਾਸ਼ਿੰਗਟਨ-ਕੋਰੋਨਾ ਵਾਇਰਸ 'ਤੇ ਵ੍ਹਾਈਟ ਹਾਊਸ ਦੇ ਇਕ ਸਲਾਹਕਾਰ ਨੇ ਕਿਹਾ ਕਿ ਅਮਰੀਕਾ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਅਤੇ ਰੋਕ ਕੰਟਰੋਲ ਕੇਂਦਰ (ਸੀ.ਡੀ.ਸੀ.) ਵੱਲੋਂ ਜਾਨਸਨ ਐਂਡ ਜਾਨਸਨ (ਜੇ.ਐਂਡ.ਜੇ.) ਦੇ ਟੀਕੇ 'ਤੇ ਲਾਈ ਗਈ ਰੋਕ ਦਾ ਅਮਰੀਕਾ 'ਚ ਟੀਕਾਕਰਣ ਦੀ ਪੂਰੀ ਤਰ੍ਹਾਂ ਯੋਜਨਾ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ-ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ

ਵ੍ਹਾਈਟ ਹਾਊਸ ਕੋਵਿਡ-19 ਦੇ ਪ੍ਰਤੀਕਿਰਿਆ ਕੋਆਰਡੀਨੇਟਰ ਜੈੱਫ ਜਿਐਂਟਸ ਨੇ ਕਿਹਾ ਕਿ ਅਸੀਂ ਹੁਣ ਆਪਣੇ ਸੂਬਿਆਂ ਅਤੇ ਸੰਘੀ ਸਾਂਝੇਦਾਰਾਂ ਨਾਲ ਇਸ ਦਿਸ਼ਾ 'ਚ ਕੰਮ ਕਰ ਰਹੇ ਹਾਂ ਕਿ ਕਿਸੇ ਨੂੰ ਜੇਕਰ ਜਾਨਸਨ ਐਂਡ ਜਾਸਨਸ ਦਾ ਟੀਕਾ ਲਾਉਣਾ ਨਿਰਧਾਰਿਤ ਹੈ ਤਾਂ ਉਸ ਨੂੰ ਜਲਦ ਹੀ ਫਾਈਜ਼ਰ ਜਾਂ ਮਾਡੇਰਨਾ ਦਾ ਟੀਕਾ ਲੱਗ ਜਾਵੇ। ਸੀ.ਡੀ.ਸੀ. ਅਤੇ ਐੱਫ.ਡੀ.ਏ. ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਜਾਨਸਨ ਐਂਡ ਜਾਨਸਨ ਦੇ ਟੀਕੇ ਦੇ ਇਸਤੇਮਾਲ 'ਤੇ ਰੋਕ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਇਸ ਟੀਕ ਦੀ ਖੁਰਾਕ ਲੈਣ ਤੋਂ ਬਾਅਦ ਇਕ ਦੁਰਲੱਭ ਤਰ੍ਹਾਂ ਦੇ ਖੂਨ ਦੇ ਥੱਕੇ ਜੰਮਣ ਦੇ 6 ਮਾਮਲੇ ਆਏ ਹਨ ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜਿਐਂਟਸ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ 'ਚ ਅਸੀਂ ਹਰ ਹਫਤੇ ਫਾਈਜ਼ਰ ਅਤੇ ਮਾਡੇਰਨਾ ਦੀਆਂ 2.5 ਕਰੋੜ ਤੋਂ ਵਧੇਰੇ ਖੁਰਾਕ ਉਪਲੱਬਧ ਕਰਵਾਈਆਂ ਹਨ ਅਤੇ ਇਸ ਹਫਤੇ ਅਸੀਂ ਇਨ੍ਹਾਂ ਟੀਕਿਆਂ ਦੀਆਂ 2.8 ਕਰੋੜ ਖੁਰਾਕਾਂ ਉਪਲੱਬਧ ਕਰਵਾਂਗੇ।

ਇਹ ਵੀ ਪੜ੍ਹੋ-ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar