ਭਾਰਤੀ ਮੂਲ ਦੇ ਸ਼੍ਰੀਰਾਮ ਕ੍ਰਿਸ਼ਨਨ ਟਵਿੱਟਰ ''ਚ ਬਣੇ ਸੀਨੀਅਰ ਨਿਦੇਸ਼ਕ

09/19/2017 4:26:23 PM

ਨਿਊਯਾਰਕ— ਭਾਰਤ ਵਿਚ ਜੰਮੇ ਸ਼੍ਰੀਰਾਮ ਕ੍ਰਿਸ਼ਨਨ ਨੂੰ ਟਵਿੱਟਰ ਨੇ ਆਪਣੇ ਉਤਪਾਦ ਲਈ ਸੀਨੀਅਰ ਨਿਦੇਸ਼ਕ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਕ੍ਰਿਸ਼ਨਨ ਫੇਸਬੁੱਕ ਅਤੇ ਸਨੈਪ ਵਿਚ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਤਕਨੀਕੀ ਖੇਤਰ ਨਾਲ ਸੰਬੰਧਿਤ ਖਬਰਾਂ ਦੇਣ ਵਾਲੀ ਵੈਬਸਾਈਟ ਰੀਕੋਡ ਮੁਤਾਬਕ ਕ੍ਰਿਸ਼ਨਨ 2 ਅਕਤਬੂਰ ਤੋਂ ਟਵਿੱਟਰ ਵਿਚ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਕੋਲ ਟਵਿੱਟਰ ਦੀ ਮੁੱਖ ਐਪ ਦੇ ਕਈ ਫੀਚਰਾਂ ਦੀ ਜ਼ਿੰਮੇਵਾਰੀ ਹੋਵੇਗੀ। ਇਨ੍ਹਾਂ ਵਿਚ ਟਾਈਮਲਾਈਨ, ਸਿੱਧੇ ਸੰਦੇਸ਼ ਭੇਜਣਾ, ਸਰਚ ਆਦਿ ਸ਼ਾਮਲ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਮੂਲ ਦੇ ਕਈ ਵਿਅਕਤੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂ ਰੋਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸੁੰਦਰ ਪਿਚਈ ਗੂਗਲ ਨੂੰ ਆਪਣੀਆਂ ਸੇਵਾਵਾਂ ਦੇ ਕੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿਚ ਵੀ ਆਪਣਾ ਨਾਂ ਕਰ ਚੁੱਕੇ ਹਨ।