USA 'ਚ ਹੋਈ ਹਿੰਸਾ ਨੂੰ ਲੈ ਕੇ ਟਰੰਪ 'ਤੇ ਵਰ੍ਹੀ UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ

01/07/2021 8:46:07 PM

ਲੰਡਨ- ਸੰਯੁਕਤ ਰਾਸ਼ਟਰ ਅਮਰੀਕਾ ਵਿਚ ਹੋਈ ਹਿੰਸਾ ਨੂੰ ਲੈ ਕੇ ਹਰ ਪਾਸੇ ਤਿੱਖੀ ਆਲੋਚਨਾ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਦੇ ਕੈਪੀਟੋਲ ਹਿਲ ਇਲਾਕੇ ਵਿਚ ਹਮਲਾ ਬੋਲ ਦਿੱਤਾ ਅਤੇ ਪੁਲਸ ਨਾਲ ਭਿੜ ਗਈ। ਇਸ ਹਿੰਸਾ ਵਿਚ ਕਈ ਲੋਕਾਂ ਦੀ ਜਾਨ ਵੀ ਗਈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਇਸ ਲਈ ਟਰੰਪ ਨੂੰ ਜਿੰਮੇਵਾਰ ਠਹਿਰਾਇਆ ਹੈ।

ਪ੍ਰੀਤੀ ਪਟੇਲ ਨੇ ਕਿਹਾ ਕਿ ਟਰੰਪ ਦੀ ਟਿੱਪਣੀ ਕਾਰਨ ਹਿੰਸਾ ਭੜਕੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਡੋਨਾਲਡ ਟਰੰਪ ਦੀ ਭੜਕਾਊ ਟਿੱਪਣੀ ਨੇ ਸਿੱਧੇ ਤੌਰ 'ਤੇ ਯੂ. ਐੱਸ. ਕੈਪੀਟੋਲ ਵਿਚ ਹਿੰਸਾ ਨੂੰ ਭੜਕਾਇਆ ਅਤੇ ਹੁਣ ਤੱਕ ਉਨ੍ਹਾਂ ਇਸ ਦੀ ਨਿੰਦਾ ਨਹੀਂ ਕੀਤੀ, ਇਹ ਪੂਰੀ ਤਰ੍ਹਾਂ ਗਲਤ ਹੈ।

ਪ੍ਰੀਤੀ ਪਟੇਲ ਨੇ ਦੋਸ਼ ਲਾਇਆ ਕਿ ਟਰੰਪ ਨੇ ਬੀਤੇ ਦਿਨ ਕਈ ਟਿੱਪਣੀਆਂ ਕੀਤੀਆਂ, ਜਿਸ ਨਾਲ ਹਿੰਸਾ ਨੂੰ ਹਵਾ ਮਿਲੀ ਅਤੇ ਉਨ੍ਹਾਂ ਜੋ ਕੁਝ ਵੀ ਕੀਤਾ, ਉਸ ਨੂੰ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਨੂੰ ਆਪਣੇ ਸਮਰਥਕਾਂ ਦੀ ਹਿੰਸਾ ਦੀ ਨਿੰਦਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਕੈਪੀਟੋਲ ਵਿਚ ਤੂਫ਼ਾਨ ਲਿਆ ਦਿੱਤਾ।

ਇਹ ਵੀ ਪੜ੍ਹੋ- WhatsApp ਦੀ ਨਵੀਂ ਪਾਲਿਸੀ, ਨਾ ਮੰਨੀ ਇਹ ਸ਼ਰਤ ਤਾਂ ਹੋ ਜਾਏਗਾ ਬੰਦ

ਇਸ ਵਿਚਕਾਰ ਸਕਾਟਲੈਂਡ ਦੇ ਨਿਆਂ ਮੰਤਰੀ ਨੇ ਪਟੇਲ ਨੂੰ ਟਰੰਪ ਦੇ ਰਾਸ਼ਟਰਪਤੀ ਅਹੁਦੇ ਤੋਂ ਲਾਂਭੇ ਹੋਣ ਮਗਰੋਂ ਯੂ. ਕੇ. ਵਿਚ ਦਾਖ਼ਲ ਨਾ ਹੋਣ ਦਿੱਤੇ ਜਾਣ ਦੀ ਮੰਗ ਕੀਤੀ। ਹਮਜ਼ਾ ਯੂਸਫ਼ ਨੇ ਟਵੀਟ ਕੀਤਾ ਕਿ ਟਰੰਪ ਅਹੁਦਾ ਛੱਡਣ ਤੋਂ ਬਾਅਦ ਜੇਕਰ ਯੂ. ਕੇ. ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਗ੍ਰਹਿ ਮੰਤਰੀ ਨੂੰ ਉਨ੍ਹਾਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਹਮਜ਼ਾ ਯੂਸਫ਼ ਨੇ ਇਹ ਮੰਗ ਉਸ ਸਮੇਂ ਕੀਤੀ ਹੈ ਜਦੋਂ ਟਰੰਪ ਬਾਈਡੇਨ ਦੇ ਰਾਸ਼ਟਰਪਤੀ ਸਹੁੰ ਚੁੱਕ ਸਮਾਗਮ ਸਮੇਂ ਸਕਾਟਲੈਂਡ ਵਿਚ ਗੋਲਫ ਖੇਡਣ ਲਈ ਆ ਰਹੇ ਹਨ। ਟਰੰਪ ਦੇ ਸਕਾਟਲੈਂਡ ਵਿਚ ਦੋ ਗੋਲਫ ਕੋਰਸ ਹਨ ਅਤੇ ਮੰਗਲਵਾਰ ਨੂੰ ਫਸਟ ਮੰਤਰੀ ਨਿਕੋਲਾ ਸਟਾਰਜਨ ਨੇ ਕਿਹਾ ਸੀ ਕਿ ਦੇਸ਼ ਵਿਚ ਯਾਤਰਾ 'ਤੇ ਪਾਬੰਦੀ ਲਾਗੂ ਹੈ ਜੋ ਟਰੰਪ 'ਤੇ ਵੀ ਲਾਗੂ ਹੋਵੇਗੀ, ਜੇਕਰ ਉਹ ਸਿਰਫ ਖੇਡਣ ਦੇ ਮਕਸਦ ਨਾਲ ਆ ਰਹੇ ਹਨ।

ਇਹ ਵੀ ਪੜ੍ਹੋ- ਸਰਕਾਰ ਦੇਵੇਗੀ ਰਾਹਤ, ਇਸ ਕੀਮਤ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

Sanjeev

This news is Content Editor Sanjeev