ਬ੍ਰਿਟੇਨ ''ਚ ਪ੍ਰੀਤੀ ਪਟੇਲ ਨੂੰ ਨਸਲਵਾਦੀ ਟ੍ਰੋਲ ਕਰਨ ਵਾਲੇ ਦੋਸ਼ੀ ਨੂੰ ਜੇਲ

07/28/2019 1:57:57 AM

ਲੰਡਨ - ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪਿਛਲੇ ਸਾਲ ਆਨਲਾਈਨ ਇਤਰਾਜ਼ਯੋਗ ਸੰਦੇਸ਼ ਭੇਜਣ ਦੀ ਗੱਲ ਕਬੂਲ ਕਰਨ ਵਾਲੇ ਇਕ ਵਿਅਕਤੀ ਨੂੰ 22 ਮਹੀਨਿਆਂ ਲਈ ਜੇਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਗੇਰਾਰਡ ਟ੍ਰੇਅਮਰ ਨੂੰ ਇਸ ਸਾਲ ਜਨਵਰੀ 'ਚ ਗ੍ਰਿਫਤਾਰ ਕੀਤਾ ਗਿਆ ਸੀ।

ਉਸ ਨੇ ਕੰਜ਼ਰਵੇਟਿਵ ਪਾਰਟੀ ਦੀ ਉੱਚ ਸੰਸਦ ਮੈਂਬਰੀ ਦੇ ਫੇਸਬੁੱਕ ਪੇਜ 'ਤੇ ਅਕਤੂਬਰ ਤੋਂ ਦਸੰਬਰ 2018 ਵਿਚਾਲੇ ਕਈ ਨਸਲਵਾਦੀ ਸੰਦੇਸ਼ ਭੇਜੇ ਸਨ। 53 ਸਾਲ ਦੇ ਦੋਸ਼ੀ ਨੇ ਇਸ ਤਰ੍ਹਾਂ ਨਾਲ ਉੱਤਰੀ ਆਇਰਲੈਂਡ ਦੀ ਡੈਮੋਕ੍ਰੇਟਿਕ ਯੂਨਿਯਨਿਸਟ ਪਾਰਟੀ ਦੇ ਨੇਤਾ ਅਰਲੇਨੇ ਫੋਸਟਰ ਨੂੰ ਟ੍ਰੋਲ ਕੀਤਾ ਸੀ। ਜੱਜ ਸਾਈਮਨ ਬ੍ਰਾਈਨ ਨੇ ਸ਼ੁੱਕਰਵਾਰ ਨੂੰ ਮੈਨਚੈਸਟਰਨ ਕ੍ਰਾਊਨ ਕੋਰਟ 'ਚ ਸੁਣਵਾਈ ਦੌਰਾਨ ਇਹ ਸਜ਼ਾ ਸੁਣਾਈ।


Khushdeep Jassi

Content Editor

Related News