ਕੇਟ ਤੇ ਪ੍ਰਿੰਸ ਵਿਲੀਅਮ ਨੇ ਪਾਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

10/15/2019 5:03:45 PM

ਇਸਲਾਮਾਬਾਦ— ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਲਟਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ। ਦੋਵੇਂ ਪੰਜ ਦਿਨਾਂ ਦੌਰੇ 'ਤੇ ਪਾਕਿਸਤਾਨ ਆਏ ਹਨ।

PunjabKesari

ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ਾਹੀ ਜੋੜਾ ਪਹਿਲਾਂ ਰਾਸ਼ਟਰਪਤੀ ਅਲਵੀ ਨਾਲ ਮਿਲਣ ਏਵਾਨ-ਏ-ਸਦਰ ਪਹੁੰਚਿਆ, ਜਿਥੇ ਦੋਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

PunjabKesari

ਉਸ ਤੋਂ ਬਾਅਦ ਦੋਵਾਂ ਨੇ ਇਮਰਾਨ ਖਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਚ ਮੁਲਾਕਾਤ ਕੀਤੀ। ਇਸ ਦੌਰਾਨ ਡੱਚਸ ਆਫ ਕੈਂਬ੍ਰਿਜ ਨੇ ਪਾਕਿਸਤਾਨ ਦੀ ਮਸ਼ਹੂਰ ਡਿਜ਼ਾਇਨਰ ਵਲੋਂ ਡਿਜ਼ਾਇਨ ਕੀਤੀ ਹਰੇ ਰੰਗ ਦੀ ਡ੍ਰੈੱਸ ਪਾਈ ਹੋਈ ਸੀ। ਇਸ ਤੋਂ ਪਹਿਲਾਂ ਦੋਵਾਂ ਨੇ ਪਾਕਿਸਤਾਨ ਦੇ ਮਾਡਲ ਕਾਲਜ ਆਫ ਗਰਲਸ ਦਾ ਵੀ ਦੌਰਾ ਕੀਤਾ। ਇਸ ਦੌਰਾਨ ਕੇਟ ਨੇ ਨੀਲੇ ਰੰਗ ਦੀ ਡਿਜ਼ਾਇਨਰ ਡ੍ਰੈੱਸ ਪਹਿਨੀ ਹੋਈ ਸੀ।

PunjabKesari

ਰਾਵਲਪਿੰਡੀ ਦੇ ਨੂਰ ਖਾਨ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਨੇ ਕੇਟ ਤੇ ਵਿਲੀਅਮ ਦਾ ਸਵਾਗਤ ਕੀਤਾ ਸੀ। ਕੇਨਸਿੰਗਟਨ ਪੈਲੇਸ ਨੇ ਪਿਛਲੇ ਹਫਤੇ ਡਿਊਕ ਆਫ ਕੈਂਬ੍ਰਿਜ ਵਿਲੀਅਮ ਦੀ ਆਪਣੀ ਪਤਨੀ ਕੇਟ ਮਿਡਲਟਨ ਦੇ ਨਾਲ 14 ਤੋਂ 18 ਅਕਤੂਬਰ ਦੀ ਯਾਤਰਾ ਨੂੰ ਖੇਤਰ 'ਚ ਸੁਰੱਖਿਆ ਚਿੰਤਾਵਾਂ ਦੇ ਚੱਲਦੇ ਸਭ ਤੋਂ ਜਟਿਲ ਦੱਸਿਆ ਸੀ। ਸੰਡੇ ਟੈਲੀਗ੍ਰਾਫ ਦੀ ਖਬਰ ਮੁਤਾਬਕ 1000 ਤੋਂ ਜ਼ਿਆਦਾ ਪੁਲਸ ਕਰਮਚਾਰੀ ਯਾਤਰਾ ਦੌਰਾਨ ਸੁਰੱਖਿਆ ਲਈ ਤਾਇਨਾਤ ਰਹਿਣਗੇ।


Baljit Singh

Content Editor

Related News